ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸਾਂ ਦੇ ਕੰਮਾਂ ਦੇ ਕੀਤੇ ਨਵੀਨੀਕਰਨ ਤਹਿਤ ਮੁਕਤਸਰ ਉਪ ਮੰਡਲ ਵਿੱਚ ਵੀ ਲਰਨਿੰਗ ਲਾਇਸੈਂਸ ਬਣਾਉਣ ਦਾ ਕੰਮ ਆਨਲਾਈਨ ਸ਼ੁਰੂ ਹੋ ਗਿਆ ਹੈ ਜਿਸ ਤਹਿਤ ਬੇਨਤੀਕਰਤਾ ਆਨਲਾਈਨ ਲਾਇਸੈਂਸ ਅਪਲਾਈ ਕਰ ਸਕਦਾ ਹੈ| ਐੱਸਡੀਐੱਮ ਸਵਰਨਜੀਤ ਕੌਰ ਨੇ ਦੱਸਿਆ ਕਿ ਹੁਣ ਪ੍ਰਾਰਥੀ ਆਪਣੇ ਮੋਬਾਈਲ ਰਾਹੀਂ ਅਪਲਾਈ ਕਰ ਸਕਦਾ ਹੈ ਤੇ ਮੋਬਾਈਲ ਰਾਹੀਂ ਹੀ ਟੈਸਟ ਦੇ ਸਕਦਾ ਹੈ। -ਨਿੱਜੀ ਪੱਤਰ ਪ੍ਰੇਰਕ