ਲਖਵਿੰਦਰ ਸਿੰਘ
ਮਲੋਟ, 27 ਅਪਰੈਲ
ਸ਼ੇਖੂ ਰੋਡ ‘ਤੇ ਸ਼ਟਰਿੰਗ ਸਟੋਰ ਉੱਤੇ ਕਿਰਾਏ ’ਤੇ ਰਹਿੰਦੇ ਪਰਵਾਸੀ ਮਜ਼ਦੂਰ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 34 ਸਾਲ ਸੀ ਅਤੇ ਗਿੱਦੜਬਾਹਾ ਵਿਖੇ ਮਜ਼ਦੂਰੀ ਕਰਦਾ ਸੀ। ਉਸ ਦੀਆਂ ਦੋ ਬੇਟੀਆਂ ਹਨ। ਪਤਨੀ ਆਪਣੇ ਪੇਕੇ ਇਟਾਵਾ ਗਈ ਹੋਈ ਸੀ ਤੇ ਪਿੱਛੋਂ ਬਾਲ ਕ੍ਰਿਸ਼ਨ ਪੁੱਤਰ ਰਾਮ ਬਖ਼ਸ਼ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਾਰਸਾਂ ਵੱਲੋਂ ਦੇਹ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ। ਥਾਣਾ ਇੰਚਾਰਜ ਚੰਦਰਸ਼ੇਖਰ ਦਾ ਕਹਿਣਾ ਹੈ ਕਿ ਪਤਨੀ ਦੇ ਆਉਣ ’ਤੇ ਖੁ਼ਦਕੁਸ਼ੀ ਕਾਰਨ ਪਤਾ ਲੱਗ ਸਕਦਾ ਹੈ।