ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਮਾਰਚ
ਰੂਸ-ਯੂਕਰੇਨ ਜੰਗ ਵਿਰੁੱਧ ਜਨਤਕ ਜਥੇਬੰਦੀਆਂ ਵੱਲੋਂ ਰੋਸ ਰੈਲੀ ਕਰਕੇ ਜਿਥੇ ਰੂਸੀ ਹਾਕਮਾਂ ਨੂੰ ਯੁਕਰੇਨ ’ਚੋਂ ਫੌਜ ਵਾਪਸ ਸੱਦਣ ਦੀ ਮੰਗ ਕੀਤੀ ਉਥੇ ਰੋਸ ਮਾਰਚ ਕੱਢਕੇ ਸਾਮਰਾਜ ਵਿਰੋਧੀ ਤਾਕਤਾਂ ਖ਼ਿਲਾਫ਼ ਜੱਦੋਜਹਿਦ ਨੂੰ ਤੇਜ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਲੋਕ ਸੰਗਰਾਮ ਮੋਰਚਾ ਸੂਬਾ ਪ੍ਰਧਾਨ ਤਾਰਾ ਸਿੰਘ, ਸੂਬਾ ਕਮੇਟੀ ਆਗੂ ਦਰਸ਼ਨ ਸਿੰਘ ਤੂਰ, ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ, ਬੀਕੇਯੂ ਕਰਾਂਤੀਕਾਰੀ ਸੂਬਾ ਮੀਤ ਪ੍ਰਧਾਨ ਗੁਰਦੀਪ ਵੈਰੋਕੇ, ਪਰਮਿੰਦਰ ਸਿੰਘ ਬਰਾੜ, ਔਰਤ ਵਿੰਗ ਆਗੂ ਸੁਰਿੰਦਰ ਕੌਰ ਢੁਡੀਕੇ, ਜਸਵਿੰਦਰ ਕੌਰ, ਕਰਾਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਆਗੂ ਲਖਵੀਰ ਸਿੰਘ ਲੱਖਾ ਅਤੇ ਜ਼ਿਲ੍ਹਾ ਪ੍ਰਧਾਨ ਸੂਬਾ ਸਿੰਘ ਨੱਥੂਵਾਲਾ, ਜਮਹੂਰੀ ਅਧਿਕਾਰ ਸਭਾ ਆਗੂ ਸਰਬਜੀਤ ਸਿੰਘ ਨੇ ਸੰਬੋਧਨ ਕੀਤਾ।