ਮੋਗਾ ’ਚ ਹਲਵਾਈ ਤੋਂ ਫਿਰੌਤੀ ਮੰਗਣ ਵਾਲਾ ਪੁਲੀਸ ਨੇ ਕੀਤਾ ਕਾਬੂ

ਮੋਗਾ ’ਚ ਹਲਵਾਈ ਤੋਂ ਫਿਰੌਤੀ ਮੰਗਣ ਵਾਲਾ ਪੁਲੀਸ ਨੇ ਕੀਤਾ ਕਾਬੂ

ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਅਗਸਤ

ਇਥੇ ਸਿਟੀ ਪੁਲੀਸ ਨੇ ਸਵੀਟ ਸ਼ਾਪ ਮਾਲਕ ਨੂੰ ਫੋਨ ਉੱਤੇ ਧਮਕੀ ਦੇ ਕੇ ਫ਼ਿਰੌਤੀ ਮੰਗਣ ਵਾਲੇ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਕੀਤੀ ਹੈ। ਪੁਲੀਸ ਹਾਲੇ ਮੁਲਜ਼ਮ ਤੋਂ ਪੁੱਛ-ਪੜਤਾਲ ਕਰ ਰਹੀ ਹੈ ਅਤੇ ਉਹ ਸਥਾਨਕ ਗੁਰੂ ਅੰਗਦ ਦੇਵ ਨਗਰ ਦਾ ਰਹਿਣ ਵਾਲਾ ਦੱਸਿਆ ਜਾਦਾਂ ਹੈ। ਪੁਲੀਸ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ। ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਜਾਂਚ ਦਾ ਵਿਸ਼ਾ ਹੈ ਅਜੇ ਕੁਝ ਵੀ ਕਹਿਣਾ ਜ਼ਲਦਬਾਜ਼ੀ ਹੋਵੇਗੀ। ਥਾਣਾ ਸਿਟੀ ਦੱਖਣੀ ਵਿਖੇ ਸਥਾਨਕ ਸ਼ਹਿਰ ਦੀ ਗਲੀ ਨੰਬਰ 2 ਨਿਊ ਟਾਊਨ ਵਿਖੇ ਬੰਗਾਲੀ ਸਵੀਟ ਹਾਊਸ ਮਾਲਕ ਮਨੋਜ ਕੁਮਾਰ ਵਾਸੀ ਨਿਊ ਟਾਊਨ ਮੋਗਾ ਦੀ ਸ਼ਿਕਾਇਤ ਉੱਤੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 384 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਤਾਬਕ ਮਨੋਜ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਦੇ ਨਾਮ ਚੱਲ ਰਿਹਾ ਮੋਬਾਈਲ ਨੰਬਰ ਮਠਿਆਈ ਵਾਲੇ ਡੱਬਿਆ ਉੱਤੇ ਪ੍ਰਿੰਟ ਹੈ। ਉਨ੍ਹਾਂ ਨੂੰ 31 ਜੁਲਾਈ ਬਾਅਦ ਦੁਪਹਿਰ 2 ਵਜੇ ਫ਼ੋਨ ਆਇਆ ਤੇ 2 ਲੱਖ ਰੁਪਏ ਗੀਤਾ ਭਵਨ ਚੌਕ ਕੋਲ ਬਾਬਾ ਖੇਤਰਪਾਲ ਮੰਦਰ ਵਿੱਚ ਰੱਖਕੇ ਆਉਣ ਲਈ ਕਿਹਾ ਗਿਆ। ਇਹ ਵੀ ਕਿਹਾ ਕਿ ਦੁਬਾਰਾ ਫੋਨ ਨਾ ਕਰਨਾ ਪਵੇ। ਦੁਕਾਨਦਾਰ ਨੇ ਕਿਹਾ ਇਹ ਫੋਨ ਮਗਰੋਂ ਉਹ ਸਹਿਮ ਗਏ ਅਤੇ 1 ਅਗਸਤ ਨੂੰ ਉਸੇ ਨੰਬਰ ਤੋਂ 11 ਵਜੇ ਮੁੜ ਫੋਨ ਆਇਆ ਪਰ ਉਨ੍ਹਾਂ ਨਹੀਂ ਚੁੱਕਿਆ। ਦੁਕਾਨਦਾਰ ਨੇ ਪੁਲੀਸ ਨੇ ਇਤਲਾਹ ਦਿੱਤੀ ਅਤੇ ਪੁਲੀਸ ਨੇ ਉਥੇ ਜਾਲ ਵਿਛਾ ਕੇ ਉਸਨੂੰ ਕਾਬੂ ਕਰ ਲਿਆ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All