ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਮਈ
ਥਾਣਾ ਸਮਾਲਸਰ ਅਧੀਨ ਪਿੰਡ ਬੰਬੀਹਾ ਭਾਈ ਕੋਲ ਲੰਘੀ ਰਾਤ ਪੈਟਰੋਲ ਪੰਪ ਮਾਲਕ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਉਹ ਸਮਾਲਸਰ ਨਿਵਾਸੀ ਸਿਆਸੀ ਆਗੂ ਬਿੱਕਰ ਸਿੰਘ ਤੇ ਸਾਬਕਾ ਉਪ ਜ਼ਿਲ੍ਹਾ ਪਰਿਸ਼ਦ ਮੈਂਬਰ ਜਸਵੀਰ ਕੌਰ ਦੇ ਪੁੱਤਰ ਸੀ। ਅੰਮ੍ਰਿਤਪਾਲ ਸਿੰਘ (45) ਪਰਿਵਾਰ ਸਮੇਤ ਬੀਤੀ ਰਾਤ ਤਕਰੀਬਨ 9 ਵਜੇ ਆਪਣੀ ਕਾਰ ਪੀਬੀ 29 ਏ 6534 ਕਾਰ ’ਚ ਬਠਿੰਡਾ ਤੋਂ ਸਮਾਲਸਰ ਆ ਰਿਹਾ ਸੀ। ਪਿੰਡ ਬੰਬੀਹਾ ਭਾਈ ਦੇ ਭੱਠੇ ਕੋਲ ਕਾਰ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਅੰਮ੍ਰਿਤਪਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ।