ਪੱਤਰ ਪ੍ਰੇਰਕ
ਮਾਨਸਾ, 14 ਅਕਤੂਬਰ
ਸਥਾਨਕ ਪੁਲੀਸ ਨੇ ਚੋਰੀ ਅਤੇ ਗੁੰਮ ਹੋਏ 263 ਮੋਬਾਈਲ ਫੋਨ ਬਰਾਮਦ ਕਰਨ ਤੋਂ ਬਾਅਦ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕੀਤੇ। ਮੋਬਾਈਲ ਫੋਨਾਂ ਵਿੱਚੋਂ 6 ਬਾਹਰਲੇ ਰਾਜਾਂ ਵਿੱਚੋਂ ਬਰਾਮਦ ਕੀਤੇ ਗਏ ਹਨ। ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਬਰਾਮਦਸ਼ੁਦਾ ਮੋਬਾਈਲ ਫੋਨਾਂ ਵਿੱਚ ਕਾਫੀ ਮਹਿੰਗੇ ਮੋਬਾਈਲ ਫੋਨ ਵੀ ਸ਼ਾਮਲ ਹਨ। ਉਨ੍ਹਾਂ ਵੱਲੋੋਂ ਕਪਤਾਨ ਪੁਲੀਸ (ਸਥਾਨਕ) ਮਾਨਸਾ ਅਤੇ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਗਈ। ਡਾ. ਭਾਰਗਵ ਵੱਲੋਂ ਬਰਾਮਦ 263 ਮੋਬਾਈਲ ਫੋਨਾਂ ਨੂੰ ਕਪਤਾਨ ਪੁਲੀਸ (ਸਥਾਨਕ) ਸਤਨਾਮ ਸਿੰਘ ਮਾਨਸਾ ਰਾਹੀ ਅੱਜ ਹਾਜ਼ਰ ਆਏ ਸਬੰਧਤ ਮਾਲਕਾਂ ਦੇ ਸਪੁਰਦ ਕੀਤੇ ਗਏ।