ਪੱਤਰ ਪ੍ਰੇਰਕ
ਜ਼ੀਰਾ, 31 ਮਈ
ਇਥੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਸਿਵਲ ਹਸਪਤਾਲ ਜ਼ੀਰਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨਾਲ ਗੱਲ-ਬਾਤ ਕੀਤੀ ਤੇ ਉਨ੍ਹਾਂ ਦਾ ਹਾਲ -ਚਾਲ ਪੁੱਛਿਆ। ਇਸ ਮੌਕੇ ਵਿਧਾਇਕ ਕਟਾਰੀਆ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਜ਼ੀਰਾ ਵਿੱਚ ਭੇਜੀ ਗਈ ਬਲੱਡ ਪ੍ਰੈੱਸ਼ਰ ਚੈੱਕ ਕਰਨ ਵਾਲੀ ਨਵੀਂ ਤਕਨੀਕ ਦੀ ਮਸ਼ੀਨ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਵੀਂ ਤਕਨੀਕ ਦੀ ਮਸ਼ੀਨ ਆਉਣ ਨਾਲ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ ਤੇ ਰਿਪੋਰਟ ਵੀ ਬਿਲਕੁਲ ਸਹੀ ਆਵੇਗੀ। ਇਸ ਮੌਕੇ ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਅਨਿਲ ਮਨਚੰਦਾ ਨੇ ਨੈਸ਼ਨਲ ਪ੍ਰੋਗਰਾਮ ਐੱਨਸੀਡੀ ਤਹਿਤ ਇਹ ਮਸ਼ੀਨਾਂ ਭੇਜੀਆਂ ਗਈਆਂ ਹਨ। ਇਸ ਮੌਕੇ ਡਾ. ਮਨਜੀਤ ਕੌਰ , ਡਾ. ਸੌਰਵ ਜੈਨ, ਡਾ.ਜਸਵਿੰਦਰ ਸਿੰਘ ਕਾਲੜਾ, ਫਾਰਮਾਸਿਸਟ ਅਫਸਰ ਗੁਰਜੀਤ ਸਿੰਘ ਸੰਧੂ , ਸਤਵਿੰਦਰ ਕੌਰ, ਕਰਮਜੀਤ ਸਿੰਘ, ਦਰਬਾਰਾ ਸਿੰਘ ,ਹਰਭਗਵਾਨ ਸਿੰਘ , ਬਲਜਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।