ਪੱਤਰ ਪ੍ਰੇਰਕ
ਸ਼ਹਿਣਾ, 3 ਅਪਰੈਲ
ਬਲਾਕ ਸ਼ਹਿਣਾ ਦੇ ਪਿੰਡ ਮੌੜਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਪਗਰੇਡ ਹੋਣ ਦਾ ਉਦਘਾਟਨ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕੀਤਾ ਅਤੇ ਇਸ ਮੌਕੇ ਖੁਸ਼ੀ ਵਜੋਂ ਸਕੂਲ ਪ੍ਰਬੰਧਕਾਂ ਵੱਲੋਂ ਕਰਵਾਏ ਗਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਹਲਕਾ ਵਿਧਾਇਕ ਨੇ ਸਕੂਲ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਨਵੇਂ ਸੈਸ਼ਨ ਦੀ ਸ਼ੁਰੂਆਤ ਦਾ ਉਦਘਾਟਨ ਵੀ ਕੀਤਾ।
ਵਿਧਾਇਕ ਨੇ ਸੰਬੋਧਨ ਕਰਦਿਆ ਕਿਹਾ ਕਿ ਹੁਣ ਸਕੂਲ ਅਪਗਰੇਡ ਹੋਣ ਕਾਰਨ ਵਿਦਿਆਰਥੀਆਂ ਨੂੰ ਵੱਡਾ ਲਾਹਾ ਮਿਲੇਗਾ। ਇਸ ਮੌਕੇ ਪੁੱਜੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਨੇ ਸਿੱਖਿਆ ਪੱਧਰ ਨੂੰ ਸਕੂਲੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਮੁਖੀ ਰਾਕੇਸ਼ ਕੁਮਾਰ ਨੇ ਸਮੂਹ ਸਕੂਲ ਸਟਾਫ, ਪੰਚਾਇਤ ਅਤੇ ਮੈਨੇਜਮੈਂਟ ਕਮੇਟੀ ਨਾਲ ਮਿਲ ਕੇ ਵਿਧਾਇਕ ਤੋਂ ਸਕੂਲ ਵਿੱਚ 10 ਨਵੇਂ ਕਮਰੇ, ਖੇਡ ਗਰਾਊਂਡ ਲਈ 20 ਲੱਖ ਰੁਪਏ, ਸਕੂਲ ਦੀ 2 ਏਕੜ ਜ਼ਮੀਨ ਉਪਰ ਨਵੀਂ ਬਿਲਡਿੰਗ ਦੀ ਉਸਾਰੀ ਦੀ ਪ੍ਰਵਾਨਗੀ ਸਬੰਧੀ ਮੰਗ ਪੱਤਰ ਵੀ ਦਿੱਤਾ। ਜਿਸ ’ਤੇ ਵਿਧਾਇਕ ਨੇ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਲਈ ਭਰੋਸਾ ਦਿਵਾਇਆ।ਇਸ ਸਮਾਗਮ ’ਚ ਤੇਰ੍ਹਾਂ-ਤੇਰ੍ਹਾਂ ਬੁੱਕ ਸਟੋਰ ਮੌੜ ਨਾਭਾ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ 300 ਸਕੂਲ ਬੈਗ ਵੰਡ ਗਏ।