ਪੱਤਰ ਪ੍ਰੇਰਕ
ਮੋਗਾ / ਨਿਹਾਲ ਸਿੰਘ ਵਾਲਾ, 13 ਜੂਨ
ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਦੀਨਾ ਸਾਹਿਬ ਗਰਿੱਡ ਤੋਂ ਸੈਦੋਕੇ ਲਈ ਖੇਤੀ ਬਿਜਲੀ ਵਾਸਤੇ ਪੰਜਾਬ ਫ਼ੀਡਰ ਦਾ ਉਦਘਾਟਨ ਕੀਤਾ। ਇਸ ’ਤੇ ਸੱਤਰ ਲੱਖ ਰੁਪਏ ਦੀ ਲਾਗਤ ਆਈ ਹੈ। ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਆਮ ਆਦਮੀਂ ਪਾਰਟੀ ਦਾ ਵਾਅਦਾ ਹੈ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਪੰਜਾਬ ਫ਼ੀਡਰ ਨਾਲ ਸੰਬੰਧਿਤ ਇੰਜਨੀਅਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਡਬਲ ਸਰਕਟ ਫ਼ੀਡਰ ਨਾਲ ਸੈਦੋਕੇ, ਬੁਰਜ ਹਮੀਰਾ, ਗਾਜ਼ੀਆਣਾ ਆਦਿ ਪਿੰਡਾਂ ਦੇ ਖੇਤਾਂ ਨੂੰ ਪੂਰੀ ਵੋਲਟੇਜ ਬਿਜਲੀ ਮਿਲੇਗੀ। ਇਸ ਮੌਕੇ ਬਿਜਲੀ ਵਿਭਾਗ ਦੇ ਨਿਗਰਾਨ ਇੰਜਨੀਅਰ ਕੁਲਵੰਤ ਸਿੰਘ ਸੰਧੂ, ਐਕਸੀਅਨ ਨਰਿੰਦਰ ਸਿੰਘ ਨੇ ਕਿਸਾਨਾਂ ਨੂੰ ਖੇਤੀ ਅਤੇ ਘਰਾਂ ਵਾਲੀ ਬਿਜਲੀ ਬਚਾਉਣ ਦੇ ਨੁਕਤੇ ਦੱਸਦਿਆਂ ਰੁੱਖ ਲਗਾਉਣ ਲਈ ਪ੍ਰੇਰਿਆ। ਇਸ ਮੌਕੇ ਜਗਤਾਰ ਸਿੰਘ ਐਕਸੀਅਨ ਅਤੇ ਸੁਖਚੈਨ ਸਿੰਘ ਐੱਸਡੀਓ, ਗੁਰਲਾਲ ਸਿੰਘ ਐੱਸਡੀਓ ਪੱਤੋ, ਹੀਰਾ ਸਿੰਘ, ਅੰਮ੍ਰਿਤਪਾਲ ਸਿੰਘ ਦੀਨਾ, ਰੁਪਿੰਦਰ ਸਿੰਘ ਦੀਨਾ, ਡਾ. ਗੁਰਸ਼ਿਵੰਦਰ ਸਿੰਘ, ਹਰਵਿੰਦਰ ਭਲਵਾਨ, ਆਤਮਾ ਸਿੰਘ ਰੌਂਤਾ ਆਦਿ ਮੌਜੂਦ ਸਨ।