ਫਰੀਦਕੋਟ: ਐਮਰਜੈਂਸੀ ਮਰੀਜ਼ਾਂ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈੱਸ ਐਂਬੂਲੈਂਸ ਵੈਨ ਨੂੰ ਹਲਕਾ ਫਰੀਦਕੋਟ ਦੇ ਵਿਧਾਇਕ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਹਰੀ ਝੰਡੀ ਦੇ ਕੇ ਲੋਕ ਸੇਵਾਵਾਂ ਲਈ ਸਿਹਤ ਵਿਭਾਗ ਫਰੀਦਕੋਟ ਦੇ ਹਵਾਲੇ ਕੀਤਾ। ਕੁਸ਼ਲਦੀਪ ਸਿੰਘ ਢਿੱਲੋ ਨੇ ਦੱਸਿਆ ਕਿ ਇਸ ਐਂਬੂਲੈਂਸ ਵਿੱਚ ਅਡਵਾਂਸਡ ਲਾਈਫ ਸਪੋਰਟ ਸਿਸਟਮ, ਵੈਂਟੀਲੇਟਰ, ਆਕਸੀਜਨ ਸਿਲੰਡਰ, ਈਸੀਜੀ ਸਮੇਤ ਹੋਰ ਵੀ ਉਪਕਰਨ ਆਦਿ ਮੁਹੱਈਆ ਹਨ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਆਧੁਨਿਕ ਐਂਬੂਲੈਂਸ ਗੱਡੀ ਅਤੇ ਸਿੱਖਿਅਤ ਸਟਾਫ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਚੰਦਰ ਸ਼ੇਖਰ ਕੱਕੜ, ਡਾ. ਕੁਲਦੀਪ ਧੀਰ, ਡਾ. ਪ੍ਰਭਦੀਪ ਸਿੰਘ ਚਾਵਲਾ, ਮੀਨਾ ਕੁਮਾਰੀ, ਅਮਰਜੀਤ ਕੌਰ, ਫਾਰਮੇਸੀ ਅਫਸਰ ਨਰੇਸ਼ ਸ਼ਰਮਾ, ਧੰਨਪਾਲ ਸਿੰਘ, ਮਨਜੀਤ ਸਿੰਘ ਅਤੇ ਗੁਰਮੀਤ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ