ਪੱਤਰ ਪੇ੍ਰਕ
ਫਾਜ਼ਿਲਕਾ, 22 ਨਵੰਬਰ
ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਲੋਂ ਅੱਜ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲੜੀ ਤਹਿਤ 2 ਕਰੋੜ 53 ਲੱਖ 16 ਹਜ਼ਾਰ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਵਿਧਾਇਕ ਘੁਬਾਇਆ ਨੇ ਦੱਸਿਆ ਕਿ ਚਵਾੜਿਆਂ ਵਾਲੀ, ਕਿਕਰ ਵਾਲਾ ਰੁਪਾ ਤੋਂ ਢਾਣੀ ਬੰਤਾ ਸਿੰਘ, ਸ਼ੁਗਰ ਮਿਲ ਖੁਈ ਖੇੜਾ ਤੋਂ ਪ੍ਰੋ: ਮਦਨ ਲਾਲ, ਖੂੜੀ ਖੇੜਾ ਸਿਜਰਾਣਾ ਰੋਡ ਤੋਂ ਮਨੋਹਰੀ ਦੇਵੀ ਢਾਣੀ ਤੱਕ, ਸਲੇਮ ਸ਼ਾਹ ਤੋਂ ਆਲਮ ਸ਼ਾਹ ਤੱਕ, ਬਹਿਕ ਖਾਸ ਤੋਂ ਢਾਣੀ ਨਬਿਾਹੁ ਰਾਮ ਤੱਕ ਤੇ ਹੋਰ ਸੜਕਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਦੇਸ ਸਿੰਘ ਪ੍ਰਧਾਨ ਕਾਂਗਰਸ ਕਮੇਟੀ ਦੇਹਾਤੀ, ਪ੍ਰੇਮ ਕੁਲਰੀਆਂ, ਬਿੱਟੂ ਬਾਡੀ ਵਾਲਾ, ਸਰਪੰਚ ਗੁਰਜੀਤ ਸਿੰਘ, ਭਗਵਾਨ ਦਾਸ ਸਰਪੰਚ ਆਦਿ ਹਾਜ਼ਰ ਸਨ।