ਮਮਦੋਟ: ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਆਉਂਦੀ ਨਗਰ ਪੰਚਾਇਤ ਮਮਦੋਟ ਵਿੱਚ ਹਲਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 33 ਗ਼ਰੀਬ ਪਰਿਵਾਰਾਂ ਨੂੰ ਪੱਤਰ ਸੌਂਪੇ ਗਏ । ਇਸ ਮੌਕੇ ਪ੍ਰਧਾਨ ਨਗਰ ਪੰਚਾਇਤ ਸੁਖਵਿੰਦਰ ਸਿੰਘ ਵੈਰੜ , ਈਓ ਨਰਿੰਦਰ ਕੁਮਾਰ, ਸੁੱਚਾ ਸਿੰਘ ਅਸਿਸਟੈਂਟ ਕਲਰਕ , ਐੱਸਐੱਚਓ ਲੇਖ ਰਾਜ ਬੱਟੀ, ਪੀਏ ਰੌਬੀ ਸੰਧੂ , ਬਲਰਾਜ ਸਿੰਘ ਸੰਧੂ , ਡਾ. ਨਿਰਵੈਰ ਸਿੰਘ ਸਿੰਧੀ, ਸਰਪੰਚ ਨਿਸ਼ਾਨ ਸਿੰਘ ਸ਼ਹਿਰੀਆ, ਬਾਜ ਸਿੰਘ, ਗੁਰਜੰਟ ਸਿੰਘ ਜੰਗ ਹਾਜ਼ਰ ਸਨ। ਇਸ ਮੌਕੇ ਵਿਧਾਇਕ ਰਜਨੀਸ਼ ਦਹੀਆ ਵੱਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਲੋਕਾਂ ਨੂੰ ਬੂਟੇ ਵੀ ਵੰਡੇ ਗਏ। -ਪੱਤਰ ਪ੍ਰੇਰਕ