ਜਲਾਲਾਬਾਦ: ਕਰੋਨਾ ਕਹਿਰ ਦੇ ਮੱਦੇਨਜ਼ਰ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਸਹੂਲਤਾਂ ਭਰਪੂਰ ਐਂਬੂਲੈਂਸ ਅੱਜ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤੀ। ਉਨ੍ਹਾਂ ਇਹ ਐਂਬੂਲੈਂਸ ਆਪਣੀ ਜੇਬ ਵਿੱਚੋਂ ਦਿੱਤੀ ਹੈ, ਜਿਸ ਨੂੰ ਵਿਧਾਇਕ ਆਵਲਾ ਦੇ ਦਫ਼ਤਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿਧਾਇਕ ਆਵਲਾ ਨੇ ਦੱਸਿਆ ਕਿ ਇਹ ਐਂਬੂਲੈਂਸ ਸਿਰਫ ਐਂਬੂਲੈਂਸ ਨਹੀਂ ਬਲਕਿ ਇਕ ਚੱਲਦਾ ਫਿਰਦਾ ਹਸਪਤਾਲ ਹੈ ਜਿਸ ਵਿਚ ਮਰੀਜ਼ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ। ਇਸ ਮੌਕੇ ਚੇਅਰਮੈਨ ਕਾਕਾ ਕੰਬੋਜ, ਸ਼ੰਟੀ ਕਪੂਰ, ਵਿੱਕੀ ਧਵਨ, ਪਰਮਿੰਦਰ ਖੁਰਾਣਾ, ਰਾਕੇਸ਼ ਉਤਰੇਜਾ ਮੌਜੂਦ ਸਨ। -ਪੱਤਰ ਪ੍ਰੇਰਕ