ਮਿਸ਼ਨ ਫ਼ਤਹਿ: ਮਨਪ੍ਰੀਤ ਵੱਲੋਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਮਿਸ਼ਨ ਫ਼ਤਹਿ: ਮਨਪ੍ਰੀਤ ਵੱਲੋਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਕੋਵਿਡ-19 ਸਬੰਧੀ ਜਾਗਰੂਕਤਾ ਪਰਚੇ ਵੰਡਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ। -ਫੋਟੋ: ਪੰਜਾਬੀ ਟ੍ਰਿਬਿਊਨ

ਸ਼ਗਨ ਕਟਾਰੀਆ 
ਬਠਿੰਡਾ, 4 ਜੁਲਾਈ 

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਯੂਥ ਵਿਕਾਸ ਬੋਰਡ ਦੇ ‘ਮਿਸ਼ਨ ਫਤਿਹ’ ਤਹਿਤ ਆਰੰਭੀ ਜਨ-ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਵਾਈ। ਵਿੱਤ ਮੰਤਰੀ ਨੇ ਮਾਸਕ ਅਤੇ ਜਾਗਰੂਕਤਾ ਪਰਚੇ ਵੰਡ ਕੇ ਇਸ ਅਭਿਆਨ ਨੂੰ ਸ਼ੁਰੂ ਕਰਵਾਇਆ। 

ਇਸ ਮੌਕੇ ਸ੍ਰੀ ਬਾਦਲ ਨੇ ਆਖਿਆ ਕਿ ਜਾਗਰੂਕਤਾ ਅਤੇ ਜਾਣਕਾਰੀ ਹੀ ਕੋਵਿਡ-19 ਬਿਮਾਰੀ ਦੇ ਪਸਾਰ ਨੂੰ ਰੋਕਣ ਵਿਚ ਸਹਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਤਹਿਤ ਯੂਥ ਵਿਕਾਸ ਬੋਰਡ ਨਾਲ ਜੁੜੇ ਯੂਥ ਕਲੱਬਾਂ ਦੇ ਮੈਂਬਰ ਕਰੋਨਾ ਤੋਂ ਬਚਣ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਨਿਕਲਣ ਮੌਕੇ ਮਾਸਕ ਪਾਉਣਾ, ਸਮਾਜਿਕ ਵਿੱਥ ਦਾ ਖਿਆਲ ਰੱਖਣਾ ਅਤੇ ਵਾਰ-ਵਾਰ ਹੱਥ ਧੋਣਾ ਕੋਵਿਡ ਖਿਲਾਫ਼ ਲੜਾਈ ਦੇ ਪ੍ਰਮੁੱਖ ਹਥਿਆਰ ਹਨ। ਵਿੱਤ ਮੰਤਰੀ ਨੇ ਵਿਸ਼ਵਕਰਮਾ ਮਾਰਕੀਟ ਵਿਚ ਬਣੇ ਕਮਿਊਨਿਟੀ ਸੈਂਟਰ ਦੀ ਨਵੀਂ ਇਮਾਰਤ ਵੀ ਲੋਕ ਅਰਪਣ ਕੀਤੀ। ਉਨ੍ਹਾਂ ਨੇ ਰਾਮ ਬਾਗ਼ ਰੋਡ ਗਲੀ ਨੰਬਰ ਦੋ, ਪਾਰਸ ਰਾਮ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਨਾਰਥ ਅਸਟੇਟ ਦਾ ਦੌਰਾ ਕੀਤਾ ਅਤੇ ਮੁਹੱਲਿਆਂ ਦੇ ਵਿਕਾਸ ਸਬੰਧੀ ਚਰਚਾ ਕੀਤੀ। 

ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ

ਮਾਨਸਾ (ਜੋਗਿੰਦਰ ਸਿੰਘ ਮਾਨ): ਯੂਥ  ਵਿਕਾਸ ਬੋਰਡ ਵੱਲੋਂ ਮਿਸ਼ਨ ਫ਼ਤਹਿ ਪ੍ਰੋਗਰਾਮ ਤਹਿਤ ਡੋਰ-ਟੂ-ਡੋਰ ਕਰੋਨਾ  ਮਹਾਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਦਾ ਅਗਾਜ਼ ਕੀਤਾ ਗਿਆ, ਜਿਸ ਦਾ  ਉਦਘਾਟਨ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਨੇ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਦੇ  ਸੰਚਾਲਕ ਸਤਿੰਦਰ ਹੈਰੀ ਆਹਲੂਵਾਲੀਆ ਨਾਲ ਲੋਕਾਂ ਨੂੰ ਮਾਸਕ ਵੰਡੇ। 

ਸਿਹਤ ਵਿਭਾਗ ਨੇ ਦੁਕਾਨਾਂ ਅੱਗੇ ਲਾਏ ਜਾਗਰੂਕਤਾ ਸਟਿੱਕਰ

ਬਰਨਾਲਾ (ਪਰਸ਼ੋਤਮ ਬੱਲੀ): ਆਸ਼ਾ ਵਰਕਰਾਂ ਵੱਲੋਂ ਘਰ-ਘਰ ਸਰਵੇਖਣ ਦੌਰਾਨ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਦਫ਼ਤਰਾਂ, ਜਨਤਕ ਥਾਵਾਂ ਅਤੇ ਦੁਕਾਨਾਂ ‘ਤੇ ਕਰੋਨਾ ਵਿਰੁੱਧ ਜਾਗਰੂਕਤਾ ਸਟਿੱਕਰ ਲਾਏ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All