ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 19 ਅਪਰੈਲ
ਝੋਨੇ ਦੇ ਸ਼ੀਜਨ ਅਤੇ ਗਰਮੀ ਨੂੰ ਦੇਖਦਿਆਂ ਪਾਵਰਕੌਮ ਦੇ ਮੁੱਖ ਇੰਜਨੀਅਰ ਨੇ ਬਿਜਲੀ ਦੀ ਸਪਲਾਈ ਨਿਰਵਿਘਨ ਚਾਲੂ ਰੱਖਣ ਲਈ ਸਰਕਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਸਰਕਲ ਦੇ ਪਹਿਲੇ ਦੌਰੇ ’ਤੇ ਆਏ ਮੁੱਖ ਇੰਜਨੀਅਰ ਜਗਦੇਵ ਸਿੰਘ ਹਾਂਸ ਨੇ ਦੱਸਿਆ ਕਿ ਪਿੰਡ ਧਨੇਰ ਦਾ 66 ਕੇਵੀ ਗਰਿਡ ਝੋਨੇ ਦੇ ਸ਼ੀਜਨ ਤੋਂ ਪਹਿਲਾਂ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ’ਚ ਕਿਸਾਨਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ ਅਤੇ ਸ਼ਹਿਰਾਂ ’ਚ ਵੀ ਬਿਜਲੀ ਦੀ ਸਪਲਾਈ ਚਾਲੂ ਰੱਖੀ ਜਾਵੇਗੀ। ਉਨ੍ਹਾਂ ਸਰਕਲ ’ਚ ਚੱਲ ਰਹੇ ਕੰ ਦਾ ਜਾਇਜ਼ਾ ਲਿਆ ਅਤੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਕੰਮ ’ਚ ਤੇਜ਼ੀ ਲਿਆਉਣ ਦੇ ਹੁਕਮ ਜਾਰੀ ਕੀਤੇ। ਇਸ ਮੌਕੇ ਸਹਾਇਕ ਨਿਗਰਾਨ ਇੰਜਨੀਅਰ ਤੇਜ਼ ਬਾਂਸਲ ਸ਼ਹਿਰੀ ਐਕਸੀਅਨ ਅਰਸ਼ਦੀਪ ਸਿੰਘ ਦਿਹਾਤੀ ਐਕਸੀਅਨ ਅਮਨਦੀਪ ਸਿੰਘ ਐਕਸੀਅਨ ਟੈਕਨੀਕਲ ਮਨਪ੍ਰੀਤ ਸਿੰਘ ਚਰਾਇਆ ਅਤੇ ਹੋਰ ਅਧਿਕਾਰੀ ਮੌਜੂਦ ਸਨ।