ਪੱਤਰ ਪ੍ਰੇਰਕ
ਰੂੜੇਕੇ ਕਲਾਂ, 24 ਅਗਸਤ
ਜ਼ੋਨ ਪੱਖੋ ਕਲਾਂ ਅਧੀਨ ਆਉਂਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਇਕੱਤਰਤਾ ਜ਼ੋਨ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਮੇਜਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿੱਚ ਹੋਈ। ਜ਼ੋਨ ਸਕੱਤਰ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਜ਼ੋਨ ਪੱਖੋ ਕਲਾਂ ਦੀਆਂ ਸਕੂਲ ਖੇਡਾਂ ਮਿਤੀ 26, 27 ਅਤੇ 29 ਅਗਸਤ ਨੂੰ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਅੱਗੇ ਦੱਸਿਆ ਕਿ ਖੇਡਾਂ ਨੂੰ ਸੁਚਾਰੂ ਰੂਪ ਨਾਲ ਨੇਪਰੇ ਚੜ੍ਹਾਉਣ ਲਈ ਵੱਖ-ਵੱਖ ਖੇਡਾਂ ਦੇ ਕਨਵੀਨਰ ਤੇ ਕੋ-ਕਨਵੀਨਰ ਲਗਾਏ ਗਏ ਹਨ।