ਪੱਤਰ ਪ੍ਰੇਰਕ
ਤਲਵੰਡੀ ਸਾਬੋ, 5 ਅਪਰੈਲ
ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ 25 ਵਰ੍ਹੇ ਪੂਰੇ ਹੋਣ ਦੀ ਖੁਸ਼ੀ ਵਿੱਚ ਅਤੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਕਾਲਜ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਅੱਜ ਪਹਿਲਾਂ ਕਾਲਜ ਦੇ ਹਾਲ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਰਾਗੀ ਜਥੇ ਨੇ ਕੀਰਤਨ ਕੀਤਾ। ਕਾਲਜ ਪ੍ਰਿੰਸੀਪਲ ਨੇ ਕਾਲਜ ਦੇ 25 ਵਰ੍ਹਿਆਂ ਬਾਰੇ ਸੰਖ਼ੇਪ ਵਿੱਚ ਜਾਣਕਾਰੀ ਦਿੱਤੀ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੜਕੀਆਂ ਦੀ ਵਿੱਦਿਆ ਵਿੱਚ ਪੱਛੜੇ ਇਸ ਖੇਤਰ ਵਿੱਚ ਗਰਲਜ਼ ਕਾਲਜ ਦੀ ਵੱਡੀ ਲੋੜ ਸੀ, ਜੋ ਸ਼੍ਰੋਮਣੀ ਕਮੇਟੀ ਨੇ ਅੱਜ ਤੋਂ ਪੱਚੀ ਸਾਲ ਪਹਿਲਾਂ ਉਕਤ ਕਾਲਜ ਖੋਲ੍ਹ ਕੇ ਪੂਰੀ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਤਾ ਨਾਨਕੀ ਜੀ ਅਕਾਦਮਿਕ ਅਤੇ ਧਾਰਮਿਕ ਮੁਫ਼ਤ ਵਿੱਦਿਆ ਯੋਜਨਾ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਕਾਲਜ ਪ੍ਰਾਸਪੈਕਟਸ ਰਿਲੀਜ਼ ਕੀਤਾ। ਕਾਲਜ ਦੀ ਗਤਕਾ ਟੀਮ ਨੇ ਜ਼ੌਹਰ ਵੀ ਦਿਖਾਏ।