ਪੱਤਰ ਪ੍ਰੇਰਕ
ਸ਼ਹਿਣਾ, 1 ਦਸੰਬਰ
ਕਸਬੇ ਸ਼ਹਿਣਾ ਦੇ ਵਜੀਰ ਸਿੰਘ ਨੇ ਬਨਾਰਸ (ਉਤਰ ਪ੍ਰਦੇਸ਼) ’ਚ ਹੋਈ ਤੀਸਰੀ ਮਾਸਟਰ ਚੈਂਪੀਅਨਸ਼ਿਪ ਵਿੱਚ ਪੋਲਵੈਲਟ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ ਹੈ ਅਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਕਸਬਾ ਸ਼ਹਿਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸ਼ਹਿਣਾ ਵਾਸੀਆਂ ਨੇ ਵਜੀਰ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਖੁਸ਼ੀ ਪ੍ਰਗਟਾਈ ਹੈ। ਅੱਜ ਵਜੀਰ ਸਿੰਘ ਦੇ ਪੁੱਜਣ ’ਤੇ ਸੁਖਵਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ, ਯੂਥ ਆਗੂ ਰਾਹੁਲ ਚੌਹਾਨ, ਜੀਓਜੀ ਜਸਦੇਵ ਰਾਣਾ, ਕੁਲਵੰਤ ਸਿੰਘ ਮੋਹਣੀ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਸਵਾਗਤ ਕੀਤਾ ਅਤੇ ਵਜੀਰ ਸਿੰਘ ਦਾ ਸਨਮਾਨ ਕਰਕੇ ਪੂਰੇ ਕਸਬੇ ’ਚ ਗੱਡੀਆਂ ’ਤੇ ਰੈਲੀ ਕੱਢੀ।