ਭਗਤਾ ਭਾਈ: ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਕਸਬਾ ਭਗਤਾ ਭਾਈ ’ਚ ਭਰਵਾਂ ਹੁੰਗਾਰਾ ਮਿਲਿਆ ਹੈ। ਇਕੱਠ ਦੌਰਾਨ ਭਗਤਾ ਭਾਈ ਦੇ ਸਾਬਕਾ ਸਰਪੰਚ ਮਰਹੂਮ ਦਿਆ ਸਿੰਘ ਬਰਾੜ ਦੇ ਪੁੱਤਰ ਬਹਾਦਰ ਸਿੰਘ ਬਰਾੜ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਬਰਾੜ ਤੇ ਵਿਜੈਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਭਗਤਾ ਭਾਈ ਕੁਮਾਰ ਪੱਪੂ ਸਮੇਤ ਅਨੇਕਾਂ ਪਰਿਵਾਰਾਂ ਨੇ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀਆਂ ਮਾਰੂ ਨੀਤੀਆਂ ਨੂੰ ਸਮਝ ਚੁੱਕੇ ਹਨ ਤੇ ਹੁਣ ਪੰਜਾਬ ’ਚ ਸਿਆਸੀ ਤਬਦੀਲੀ ਦੇ ਆਸਾਰ ਸਪੱਸ਼ਟ ਨਜ਼ਰ ਆ ਰਹੇ ਹਨ। ਇਸ ਮੌਕੇ ਇੰਦਰਜੀਤ ਮਾਨ, ਨਛੱਤਰ ਸਿੰਘ ਸਿੱਧੂ, ਜਤਿੰਦਰ ਭੱਲਾ, ਰਾਜਵਿੰਦਰ ਭਗਤਾ, ਬੂਟਾ ਸਿੰਘ ਜਲਾਲ, ਗੁਰਵਿੰਦਰ ਸੇਲਬਰਾਹ, ਡਾ. ਕੇਵਲ ਭਗਤਾ ਆਦਿ ਹਾਜਰ ਸਨ। -ਪੱਤਰ ਪ੍ਰੇਰਕ