ਪੱਤਰ ਪ੍ਰੇਰਕ
ਮੰਡੀ ਘੁਬਾਇਆ, 1 ਫਰਵਰੀ
ਹਲਕੇ ਦੇ ਪਿੰਡ ਚੱਕ ਸੜੀਆਂ ਵਿੱਚ ਕਈ ਪਰਿਵਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਦੀ ਹਾਜ਼ਰੀ ਵਿੱਚ ਇਸ ਪਿੰਡ ਦੇ ਪੰਚਾਇਤ ਮੈਂਬਰ ਬਲਵਿੰਦਰ ਸਿੰਘ ,ਕਾਲਾ ਸਿੰਘ, ਗੁਰਚਰਨ ਸਿੰਘ, ਕ੍ਰਿਸ਼ਨ ਸਿੰਘ ਤੋਂ ਇਲਾਵਾ ਪ੍ਰੀਤਮ ਸਿੰਘ, ਸਤਨਾਮ ਸਿੰਘ ਨੰਬਰਦਾਰ.,ਸੁਭਾਸ਼ ਸਿੰਘ ਮੈਂਬਰ ਪੰਚਾਇਤ, ਗੁਰਮੁੱਖ ਸਿੰਘ ਸਾਬਕਾ ਮੈਂਬਰ ,ਗੁਰਜੀਤ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਸਾਬਕਾ ਸਰਪੰਚ ,ਸੋਨਾ ਸਿੰਘ ਸਾਬਕਾ ਸਰਪੰਚ ,ਮੱਖਣ ਸਿੰਘ ਸਾਬਕਾ ਪੰਚ ,ਪ੍ਰਕਾਸ਼ ਗਾਧੂ ,ਲਾਲ ਸਿੰਘ ਸਾਬਕਾ ਪੰਚ, ਦਿਲਾਵਰ ਸਿੰਘ ਅਤੇ ਮਾਸਟਰ ਫੁੰਮਣ ਸਿੰਘ ਆਦਿ ਨੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨ੍ਹਾਂ ਪਰਿਵਾਰਾਂ ਨੂੰ ਸਿਰੋਪਾ ਪਾ ਕੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ਤੇ ਪੂਰਾ ਮਾਣ ਸਤਿਕਾਰ ਦਿੱਤੇ ਜਾਣ ਦੀ ਗੱਲ ਕਹੀ। ਇਸ ਮੌਕੇ ਪਿੰਡ ਦੇ ਹੋਰ ਲੋਕ ਵੀ ਹਾਜ਼ਰ ਸਨ।