ਮਾਨਸਾ: ਆਈਏਐੱਸ ਪ੍ਰੀਖਿਆ ਵਿੱਚ ਦੇਸ਼ ਭਰ ’ਚੋਂ 34ਵਾਂ ਰੈਂਕ ਪ੍ਰਾਪਤ ਕਰਨ ਵਾਲੇ ਮਾਨਸਾ ਸ਼ਹਿਰ ਦੇ ਜੰਮਪਲ ਸਿਮਰਨਦੀਪ ਸਿੰਘ ਹੁਣ ਆਪਣੀਆਂ ਸੇਵਾਵਾਂ ਪੰਜਾਬ ’ਚ ਨਿਭਾਵੇਗਾ। ਸਿਮਰਨਦੀਪ ਸਿੰਘ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਕੇਡਰ ਮਿਲਣ ਕਾਰਨ ਆਪਣੇ ਹੀ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਉਹ ਇਮਾਨਦਾਰੀ, ਮਿਹਨਤ ਨਾਲ ਸ਼ਾਨਦਾਰ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਨਿਭਾ ਕੇ ਆਮ ਲੋਕਾਂ ਦੀ ਭਲਾਈ ਅਤੇ ਪੰਜਾਬ ਦੇ ਵਿਕਾਸ ਲਈ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣਗੇ। -ਪੱਤਰ ਪ੍ਰੇਰਕ