ਜੋਗਿੰਦਰ ਸਿੰਘ ਮਾਨ
ਮਾਨਸਾ, 30 ਜਨਵਰੀ
ਅੱਜ ਨਗਰ ਕੌਂਸਲ ਮਾਨਸਾ ਦੀ ਚੋਣ ਵਿੱਚ ਵਿਜੈ ਕੁਮਾਰ ਸਿੰਗਲਾ (ਲਾਹੌਰੀ) ਪ੍ਰਧਾਨ, ਸ਼ਨੀਲ ਕੁਮਾਰ ਨੀਨੂ ਸੀਨੀਅਰ ਮੀਤ ਪ੍ਰਧਾਨ, ਕ੍ਰਿਸ਼ਨ ਮੀਤ ਪ੍ਰਧਾਨ ਵਜੋਂ ਚੁਣੇ ਗਏ ਹਨ। ਇਸ ਚੋਣ ਵਿਚ ਮਾਨਸਾ ਦੇ ਵਿਧਾਇਕ ਡਾ. ਵਿਜੈ ਕੁਮਾਰ ਸਮੇਤ ਚਾਰ ਕੌਂਸਲਰ ਗੈਰਹਾਜ਼ਰ ਰਹੇ, ਜੋ ਦੂਜੇ ਧੜੇ ਦੇ ਦੱਸੇ ਜਾਂਦੇ ਹਨ।