ਦੂਜੇ ਦਿਨ ਵੀ ਜਾਰੀ ਰਿਹਾ ਸ਼ਹਿਰ ਦਾ ਦੌਰਾ; ਕ੍ਰਿਕਟ ਟੀਮ ਦੀ ਕੀਤੀ ਹੌਸਲਾ ਅਫ਼ਜ਼ਾਈ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਸਤੰਬਰ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਹਲਕੇ ’ਚ ਚੋਣ ਸਰਗਰਮੀਆਂ ਨੂੰ ਸਹਿਜ ਅਵਸਥਾ ’ਚ ਗਤੀ ਦਿੱਤੀ ਜਾ ਰਹੀ ਹੈ। ਅੱਜ ਉਨ੍ਹਾਂ ਸ਼ਹਿਰ ਦਾ ਦੌਰਾ ਕਰਕੇ ਜਿੱਥੇ ਕਾਂਗਰਸੀ ਵਰਕਰਾਂ ਨਾਲ ਸੰਵਾਦ ਰਚਾਇਆ, ਉਥੇ ਹੀ ਲੋਕਾਂ ਤੱਕ ਪਹੁੰਚ ਬਣਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।
ਸ੍ਰੀ ਬਾਦਲ ਨੇ ਮਹੇਸ਼ਵਰੀ ਕਲੋਨੀ, ਹੋਮਲੈਂਡ ਕਲੋਨੀ, ਪਰਸ ਰਾਮ ਨਗਰ, ਪ੍ਰਤਾਪ ਨਗਰ, ਮਾਡਲ ਟਾਊਨ ਫੇਸ 2 ਤੇ 3, ਟੈਗੋਰ ਨਗਰ ਅਤੇ ਗੁਰੂ ਤੇਗ ਬਹਾਦਰ ਨਗਰ ਵਿੱਚ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਵਿੱਤ ਮੰਤਰੀ ਪੁਲੀਸ ਲਾਈਨ ਸਥਿਤ ਕੌਪਸ ਕਲੱਬ ਵਿੱਚ ‘ਬਠਿੰਡਾ ਕ੍ਰਿਕਟ ਐਸੋਸੀਏਸ਼ਨ’ ਵੱਲੋਂ ਰੱਖੇ ਇਨਾਮ ਵੰਡ ਸਮਾਰੋਹ ਵਿੱਚ ਪਹੁੰਚੇ ਅਤੇ ਅੰਡਰ-19 ਬਠਿੰਡਾ ਕ੍ਰਿਕਟ ਟੀਮ ਦਾ ਸਨਮਾਨ ਕਰ ਕੇ ਹੌਸਲਾ ਅਫ਼ਜ਼ਾਈ ਕੀਤੀ। ਇਸ ਦੌਰਾਨ ਬਠਿੰਡਾ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਘੁੱਦਾ, ਜਨਰਲ ਸਕੱਤਰ ਅਰੁਣ ਵਧਾਵਨ ਅਤੇ ਉਨ੍ਹਾਂ ਦੀ ਟੀਮ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ, ਵਿਵੇਕ ਗਰਗ, ਗੌਤਮ ਗਰਗ, ਸੰਦੀਪ ਬਾਘਲਾ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।
ਕੈਪਸ਼ਨ:
ਮਨਪ੍ਰੀਤ ਸਿੰਘ ਬਾਦਲ ਦੀਆਂ ਐਤਵਾਰ ਨੂੰ ਬਠਿੰਡਾ ਦੌਰੇ ਦੀਆਂ ਤਸਵੀਰਾਂ।