ਚਾਉਕੇ: ਪਿੰਡ ਮੰਡੀ ਕਲਾਂ ਦੀ ਅਨਾਜ ਮੰਡੀ ਵਿੱਚ ਮੀਂਹ ਨਾਲ ਖਰਾਬ ਹੋ ਰਹੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਡੀ ਵਿੱਚ ਸ਼ੈੱਡ ਪਾਉਣ ਦੀ ਮੰਗ ਕੀਤੀ ਹੈ। ਕਿਸਾਨ ਉੱਜਲ ਸਿੰਘ ਔਲਖ, ਮਲਕੀਤ ਸਿੰਘ ਅਤੇ ਬੀਕੇਯੂ ਸਿੱਧੂਪੁਰ ਦੇ ਆਗੂ ਬਲਰਾਜ ਸਿੰਘ ਨੇ ਕਿਹਾ ਕਿ ਫ਼ਸਲੀ ਚੱਕਰ ਦੇ ਬਦਲ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾ ਦੀਆਂ ਅਨਾਜ ਮੰਡੀਆਂ ਵਿਚ ਸ਼ੈੱਡ ਬਣਾਕੇ ਦਿੱਤੇ ਜਾਣ ਤਾਂ ਜੋ ਕਿਸਾਨ ਵੱਢੀ ਹੋਈ ਫ਼ਸਲ ਦੀ ਸਹੀ ਸਾਂਭ ਸੰਭਾਲ ਕਰ ਸਕਣ। -ਪੱਤਰ ਪ੍ਰੇਰਕ