ਲਖਵਿੰਦਰ ਸਿੰਘ
ਮਲੋਟ, 28 ਦਸੰਬਰ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਤੋਂ ਬਾਅਦ ਅੱਜ ਐੱਸਡੀਐੱਮ ਮਲੋਟ ਦੇ ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਤਰਸੇਮ ਸਿੰਘ ਖੁੰਡੇਹਲਾਲ, ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ, ਕਾਲਾ ਸਿੰਘ ਖੂਨਣ ਖੁਰਦ, ਕਾਕਾ ਸਿੰਘ ਖੁੰਡੇ ਹਲਾਲ ਅਤੇ ਕਾਲਾ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 23 ਨਵੰਬਰ ਨੂੰ ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਮਜ਼ਦੂਰ ਘਰਾਂ ’ਚੋਂ ਪੁੱਟੇ ਬਿਜਲੀ ਮੀਟਰ ਜੋੜਨ, ਰਾਸ਼ਨ ਡਿਪੂਆਂ ਰਾਹੀਂ ਕਣਕ ਤੋਂ ਇਲਾਵਾ ਖੰਡ, ਘਿਓ, ਤੇ ਚਾਹ ਪੱਤੀ ਸਮੇਤ ਹੋਰ ਰਸੋਈ ਵਸਤਾਂ ਕੰਟਰੋਲ ਰੇਟ ’ਤੇ ਦੇਣ ਸਣੇ ਕਈ ਮੰਗਾਂ ਪ੍ਰਵਾਨ ਕੀਤੀਆਂ ਸਨ, ਜਿਨ੍ਹਾਂ ਨੂੰ ਲਾਗੂ ਕਰਨ ਤੋਂ ਮੁੱਖ ਮੰਤਰੀ ਤੇ ਕਾਂਗਰਸ ਸਰਕਾਰ ਭੱਜ ਗਈ ਹੈ। ਧਰਨੇ ਵਿੱਚ ਭਰਾਤਰੀ ਹਮਾਇਤ ਵਜੋਂ ਲੋਕ ਮੋਰਚਾ ਪੰਜਾਬ ਦੇ ਆਗੂ ਗੁਰਦੀਪ ਸਿੰਘ ਖੁੱਡੀਆਂ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਬਲਾਕ ਆਗੂ ਜਗਸੀਰ ਸਿੰਘ ਗੱਗੜ ਇਕਬਾਲ, ਸਿੰਘ ਸਹਿਣਾ ਖੇੜਾ,ਗੁਰਦੇਵ ਸਿੰਘ ਰੋੜਾਂਵਾਲੀ ਤੇ ਮੈਡੀਕਲ ਪ੍ਰੈਕਟੀਸ਼ਨਜ਼ ਐਸੋਸੀਏਸ਼ਨ ਲੰਬੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਾ ਨੇ ਸੰਬੋਧਨ ਕੀਤਾ।
ਇਸ ਸਮੇਂ ਮਜ਼ਦੂਰ ਆਗੂ ਜਸਵਿੰਦਰ ਕੌਰ ਦਬੜਾ ਜਗਸੀਰ ਖਿਓਵਾਲੀ, ਰਾਮਪਾਲ ਗੱਗੜ ਹਰਭਜਨ ਸਿੰਘ ਦਬੜਾ ਮੌਜੂਦ ਸਨ।