ਨਿੱਜੀ ਪੱਤਰ ਪ੍ਰੇਰਕ
ਮਲੋਟ, 22 ਜਨਵਰੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਚੋਣਾਂ ਲਈ ਅੱਜ ਕੁੱਲ 27 ਵਾਰਡਾਂ ’ਚੋਂ 14 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਦੱਸਿਆ ਕਿ ਉਨ੍ਹਾਂ 14 ਵਾਰਡਾਂ ’ਚੋਂ ਅਕਾਲੀ ਦਲ ਦੇ ਕ੍ਰਮਵਾਰ ਉਮੀਦਵਾਰ ਜਸਪ੍ਰੀਤ ਕੌਰ ਕੰਗ, ਕੇਵਲ ਕ੍ਰਿਸ਼ਨ, ਮਨਜੀਤ ਸਿੰਘ ਰਾਜੂ, ਮਮਤਾ ਰਾਣੀ, ਮੋਤੀ ਰਾਮ ,ਦੀਪਕਾ ਰਾਣੀ, ਗੁਰਪ੍ਰੀਤ ਕੌਰ, ਰਾਮ ਸਿੰਘ, ਰੁਪਿੰਦਰ ਕੌਰ, ਹਰਪਾਲ ਸਿੰਘ ਵਿਰਦੀ, ਪਰਵੀਨ ਰਾਣੀ, ਚਾਂਦੀ ਰਾਮ ਅਤੇ ਜਸਪ੍ਰੀਤ ਕੌਰ ਵਾਰਡ ਨੰਬਰ 1,2,3, 4, 5, 8, 9 ,11, 12, 13, 14, 15, 16, 21 ਤੋਂ ਉਮੀਦਵਾਰ ਐਲਾਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ 13 ਵਾਰਡਾਂ ‘ਚੋਂ ਵੀ ਜਲਦੀ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।