ਸਭਾ ਨੂੰ ਸ਼ਹਿਰਾਂ ਵਿੱਚ ਸਕੂਲ, ਕਾਲਜ ਅਤੇ ਹਸਪਤਾਲ ਖੋਲ੍ਹਣ ਲਈ ਜ਼ਮੀਨ ਦੇਣ ਦੀ ਕੀਤੀ ਮੰਗ
ਪੱਤਰ ਪ੍ਰੇਰਕ
ਭੁੱਚੋ ਮੰਡੀ, 17 ਅਕਤੂਬਰ
ਇਥੇ ਅਗਰਵਾਲ ਸਭਾ ਵੱਲੋਂ ਸਥਾਨਕ ਸਾਂਤੀ ਹਾਲ ਵਿੱਚ ਮਹਾਰਾਜਾ ਅਗਰਸੈਨ ਦੀ 5145ਵੀਂ ਰਾਜ ਪੱਧਰੀ ਜੈਅੰਤੀ ਸ਼ਾਨੋ ਸ਼ੌਕਤ ਨਾਲ ਮਨਾਈ ਗਈ। ਇਸ ਸਮਾਗ਼ਮ ਵਿੱਚ ਬਠਿੰਡਾ, ਪਟਿਆਲਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਰਾਮਪੁਰਾ ਆਦਿ ਤੋਂ ਪਹੁੰਚੀਆਂ ਮਹਾਨ ਸ਼ਖ਼ਸੀਅਤਾਂ ਦਾ ਪ੍ਰਬੰਧਕਾਂ ਨੇ ਭਰਵਾਂ ਸਵਾਗਤ ਕੀਤਾ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਸੂਬਾਈ ਪ੍ਰਧਾਨ ਸਰੂਪ ਚੰਦ ਸਿੰਗਲਾ (ਸਾਬਕਾ ਵਿਧਾਇਕ) ਨੇ ਕੀਤੀ। ਸਮਾਗਮ ਦੇ ਸ਼ੁਰੂ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਲਕਛਮੀ ਪੂਜਾ, ਮਾਰਕੀਟ ਕਮੇਟੀ ਦੇ ਉੱਪ ਚੇਅਰਮੈਨ ਵਰਿੰਦਰ ਗਨੂੰ ਨੇ ਮਹਾਰਾਜਾ ਅਗਰਸੈਨ ਪੂਜਾ, ਨਗਰ ਨਿਗਮ ਬਠਿੰਡਾ ਦੀ ਮੇਅਰ ਰਮਨ ਗੋਇਲ ਤੇ ਸੰਦੀਪ ਗੋਇਲ ਨੇ ਜੋਤੀ ਪ੍ਰਚੰਡ ਅਤੇ ਝੰਡੇ ਦੀ ਰਸਮ ਅਦਾ ਕੀਤੀ। ਮੁੱਖ ਮਹਿਮਾਨ ਵਜੋਂ ਅਗਰੋਹਾ ਵਿਕਾਸ ਟਰੱਸਟ ਦੇ ਕੌਮੀ ਪ੍ਰਧਾਨ ਬਜਰੰਗ ਦਾਸ ਗਰਗ ਅਤੇ ਅਗਰਵਾਲ ਭਲਾਈ ਬੋਰਡ ਪੰਜਾਬ ਦੇ ਸੀਨੀਅਰ ਉੱਪ ਚੇਅਰਮੇਨ ਮਨੋਜ ਅਗਰਵਾਲ ਪੁੱਜੇ। ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਕਾਂਤਾ ਗੋਇਲ, ਮੇਅਰ ਰਮਨ ਗੋਇਲ, ਭਾਜਪਾ ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰਾਂ ਵਿੱਚ ਸਕੂਲ ਕਾਲਜ ਅਤੇ ਹਸਪਤਾਲ ਖੋਲ੍ਹਣ ਲਈ ਅਗਰਵਾਲ ਸਭਾਵਾਂ ਨੂੰ ਜ਼ਮੀਨ ਦਿੱਤੀ ਜਾਵੇ ਅਤੇ ਮੰਦਰਾਂ ਦਾ ਕੰਟਰੋਲ ਵੈੱਲਫੇਅਰ ਬੋਰਡ ਬਣਾ ਕੇ ਉਸ ਨੂੰ ਸੌਂਪਿਆ ਜਾਵੇ।