ਖੇਤਰੀ ਪ੍ਰਤੀਨਿਧ
ਬਰਨਾਲਾ, 10 ਅਗਸਤ
ਪੰਜਾਬੀ ਸਾਹਿਤਕ ਰਸਾਲੇ ‘ਕਲਾਕਾਰ’ ਦੇ ਸੰਪਾਦਕ ਤੇ ਸ਼੍ਰੋਮਣੀ ਪੱਤਰਕਾਰ ਕੰਵਰਜੀਤ ਭੱਠਲ ਨੇ ਕਿਹਾ ਕਿ ਲੰਘੇ ਦਿਨੀਂ ਚਲਾਣਾ ਕਰ ਗਏ ਲੇਖਕ ਗੁਰਪਾਲ ਸਿੰਘ ਨੂਰ ਦੀ ਯਾਦ ਵਿੱਚ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਜਾਵੇਗਾ। ਭੱਠਲ ਨੇ ਦੱਸਿਆ ਕਿ ਨੂਰ ਦੀ ਪੰਜਾਬੀ ਸਾਹਿਤ ਨੂੰ ਦੇਣ ਨੂੰ ਮੁੱਖ ਰੱਖਦਿਆਂ ਅਦਾਰਾ ‘ਕਲਾਕਾਰ’ ਨੇ ਨਿਰਣਾ ਕੀਤਾ ਹੈ ਕਿ ‘ਕਲਾਕਾਰ’ ਦਾ ਅਗਲਾ ਅੰਕ ਜਨਵਰੀ-ਮਾਰਚ, 2023 ਗੁਰਪਾਲ ਸਿੰਘ ਨੂਰ ਵਿਸ਼ੇਸ਼ ਅੰਕ ਵਜੋਂ ਪ੍ਰਕਾਸ਼ਿਤ ਕੀਤਾ ਜਾਵੇਗਾ। ਉਨ੍ਹਾਂ ਨੇ ਲੇਖਕਾਂ ਨੂੰ ਨੂਰ ਨਾਲ ਸੰਬੰਧਿਤ ਰਚਨਾਵਾਂ ਭੇਜਣ ਦੀ ਅਪੀਲ ਵੀ ਕੀਤੀ।