ਬਲਜੀਤ ਸਿੰਘ
ਸਰਦੂਲਗੜ੍ਹ, 7 ਸਤੰਬਰ
ਪਿੰਡ ਕੁਸਲਾ ਦੇ ਮਨਰੇਗਾ ਮਜ਼ਦੂਰ ਕੰਮ ਦੌਰਾਨ ਭਾਖੜਾ ਨਹਿਰ ’ਚ ਡਿੱਗ ਗਿਆ। ਮਜ਼ਦੂਰਾਂ ਵੱਲੋਂ ਭਾਖੜਾ ਨਹਿਰ ਦੇ ਕਿਨਾਰਿਆਂ ਦੀ ਸਫ਼ਾਈ ਕੀਤੀ ਜਾ ਰਹੀ ਸੀ। ਕੰਮ ਕਰਨ ਦੌਰਾਨ ਮੰਦਰ ਸਿੰਘ (40) ਪੁੱਤਰ ਕਰਪਾਲ ਸਿੰਘ ਦਾ ਪੈਰ ਤਿਲਕਣ ਕਾਰਨ ਉਹ ਭਾਖੜਾ ਨਹਿਰ ਚ ਜਾ ਡਿੱਗਿਆ। ਮਨਰੇਗਾ ਮਜ਼ਦੂਰਾਂ ’ਚ ਔਰਤਾਂ ਅਤੇ ਬਜ਼ੁਰਗ ਸਨ ਜਿਨ੍ਹਾਂ ਨੂੰ ਤੈਰਨਾ ਨਹੀਂ ਆਉਦਾ ਸੀ, ਜਿਸ ਕਾਰਨ ਮੰਦਰ ਸਿੰਘ ਪਾਣੀ ਵਿੱਚ ਰੁੜ ਗਿਆ।