ਬੋਹਾ: ਕੌਮੀ ਸੇਵਾ ਯੋਜਨਾ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਘਬੀਰ ਸਿੰਘ ਮਾਨ ਅਤੇ ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ ਦੀ ਅਗਵਾਈ ਹੇਠ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਹਾ ਵਿਚ ਯੋਗ ਜਾਗਰੂਕਤਾ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਨਵਨੀਤ ਕੱਕੜ ਦੀ ਨਿਗਰਾਨੀ ਹੇਠ ਹੋਏ। ਸਕੂਲ ਦੇ ਉਪ ਪ੍ਰਿੰਸੀਪਲ ਪਰਮਿੰਦਰ ਤਾਂਗੜੀ ਨੇ ਮੁਕਾਬਲਿਆਂ ਦੀ ਜੱਜਮੈਂਟ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਬਣਾਏ ਪੋਸਟਰਾਂ ਵਿੱਚ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੁਨੇਹਾ ਮਿਲਦਾ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਲਵਪ੍ਰੀਤ ਸਿੰਘ ਜਮਾਤ ਅੱਠਵੀਂ ਨੇ ਪਹਿਲਾ, ਦਿਲਪ੍ਰੀਤ ਸਿੰਘ ਕਲਾਸ ਛੇਵੀਂ ਨੇ ਦੂਜਾ ਅਤੇ ਜਾਦਵਿੰਦਰ ਸਿੰਘ ਕਲਾਸ ਅੱਠਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਉਪਰੰਤ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਜਸਵਿੰਦਰ ਸਿੰਘ ਚਹਿਲ ਨੇ ਵਿਦਿਆਰਥੀਆਂ ਨੂੰ ਯੋਗ ਅਭਿਆਸ ਕਰਵਾਇਆ। -ਪੱਤਰ ਪ੍ਰੇਰਕ