ਸਮਾਲਸਰ: ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੀ ਤਾਇਕਵਾਂਡੋ ਦੀ ਖਿਡਾਰਨ ਲਵਪ੍ਰੀਤ ਕੌਰ ਨੇ ਕਾਠਮੰਡੂ, ਨੇਪਾਲ ਵਿਚ ਨੈਸ਼ਨਲ ਫੈਡਰੇਸ਼ਨ ਆਫ਼ ਆਲ ਸਪੋਰਟਸ ਵੱਲੋਂ ਕਰਵਾਈਆਂ ਦੱਖਣ ਏਸ਼ਿਆਈ ਖੇਡਾਂ 2022 ਵਿੱਚ ਸੋਨੇ ਦਾ ਤਗ਼ਮਾ ਅਤੇ ਅਥਲੈਟਿਕਸ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਮੋਗਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਭਾਈ ਦੇ ਮੱਧਵਰਗੀ ਪਰਿਵਾਰ ਦੀ ਖਿਡਾਰਨ ਪੰਜਾਬ ਪੁਲੀਸ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਅੰਮ੍ਰਿਤ ਪਾਲ ਸਿੰਘ ਵਿਧਾਇਕ ਹਲਕਾ ਬਾਘਾਪੁਰਾਣਾ ਨੇ ਲਵਪ੍ਰੀਤ ਕੌਰ ਨੂੰ ਮੁਬਾਰਕਬਾਦ ਦਿੱਤੀ। ਕਾਲਜ ਦੇ ਜਨਰਲ ਸਕੱਤਰ ਸੁਖਮੰਦਰ ਸਿੰਘ ਢਿੱਲੋਂ, ਉਪ ਚੇਅਰਮੈਨ ਛਿੰਦਰ ਸਿੰਘ ਅਤੇ ਕਾਰਜਕਾਰੀ ਪ੍ਰਿੰਸੀਪਲ ਗੁਰਜੀਤ ਕੌਰ ਨੇ ਖਿਡਾਰਨ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਮਯਾਬੀ ਦਾ ਸਿਹਰਾ ਕੋਚ ਰਾਕੇਸ਼ ਕੁਮਾਰ ਅਤੇ ਅਧਿਆਪਕ ਇੰਚਾਰਜ ਕਰਮਜੀਤ ਕੌਰ ਹਨ। -ਪੱਤਰ ਪ੍ਰੇਰਕ