ਪੱਤਰ ਪ੍ਰੇਰਕ
ਬਰੇਟਾ, 18 ਅਕਤੂਬਰ
ਸਥਾਨਕ ਬਹੁਤਕਨੀਕੀ ਕਾਲਜ ਰੋਡ ’ਤੇ ਸਥਿਤ ਬਾਂਸਲ ਪਲਾਸਟਿਕ ਫੈਕਟਰੀ ਵਿੱਚ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਫੈਕਟਰੀ ਵਿੱਚ ਪੁਰਾਣੀ ਪਲਾਸਟਿਕ ਤੋਂ ਦਾਣਾ ਤਿਆਰ ਕੀਤਾ ਜਾਂਦਾ ਸੀ। ਅੱਗ ਲੱਗਣ ਕਾਰਨ ਲਗਪਗ 25 ਲੱਖ ਦਾ ਕੱਚਾ ਮਾਲ ਸੜ ਕੇ ਸਵਾਹ ਹੋ ਗਿਆ। ਇਸ ਤੋਂ ਇਲਾਵਾ ਲੱਖਾਂ ਦੀ ਮਸ਼ੀਨਰੀ ਅਤੇ ਇਮਾਰਤ ਦਾ ਭਾਰੀ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਨੇੜੇ ਰਹਿੰਦੇ ਲੋਕਾਂ ਨੂੰ ਪਤਾ ਲੱਗਣ ’ਤੇ ਰੌਲਾ ਪੈਣ ਮਗਰੋਂ ਇਸ ਦੀ ਸੂਚਨਾ ਸਥਾਨਕ ਪੁਲੀਸ ਅਤੇ ਮਾਲਕਾਂ ਨੂੰ ਦਿੱਤੀ ਅਤੇ ਦੇਰ ਰਾਤ ਮਾਨਸਾ ਤੋਂ ਫਾਇਰ ਬਿ੍ਗੇਡ ਆਉਣ ਤੋਂ ਅੱਗ ’ਤੇ ਕਾਬੂ ਪਾਇਆ ਗਿਆ। ਮਾਲਕਾਂ ਵੱਲੋਂ ਸਰਕਾਰ ਤੋਂ ਇਸ ਭਾਰੀ ਨੁਕਸਾਨ ਦੇ ਮੁਆਵਜੇ ਦੀ ਮੰਗ ਕੀਤੀ ਗਈ ਹੈ।