ਭਾਈਰੂਪਾ: ਸ਼ਹੀਦ ਭਗਤ ਸਿੰਘ ਲੋਕ ਚੇਤਨਾ ਮੰਚ ਭਾਈਰੂਪਾ ਵੱਲੋਂ ਕਸਬੇ ’ਚ ਬਣੀ ਭਾਈ ਕਨ੍ਹੱਈਆ ਪਬਲਿਕ ਲਾਇਬਰੇਰੀ ਅਤੇ ਸ਼ਹੀਦ ਹਰਪਾਲ ਖੋਖਰ ਯਾਦਗਾਰੀ ਲਾਇਬਰੇਰੀ ਭਾਈਰੂਪਾ ਦਾ ਚਾਰਜ ਸੰਭਾਲਿਆ ਗਿਆ ਹੈ। ਮੰਚ ਦੇ ਪ੍ਰੈੱਸ ਸਕੱਤਰ ਜਗਤਾਰ ਰਤਨ ਨੇ ਦੱਸਿਆ ਕਿ ਸਾਂਝੇ ਰੂਪ ਵਿੱਚ ਉਪਰੋਕਤ ਲਾਇਬਰੇਰੀਆਂ ਦੀਆਂ ਕਿਤਾਬਾਂ ਦਾ ਜ਼ਿੰਮਾ ਮੰਚ ਦੇ ਸਹਾਇਕ ਖ਼ਜ਼ਾਨਚੀ ਡਾਕਟਰ ਸੁਰਜੀਤ ਸਿੰਘ ਭਾਈਰੂਪਾ ਨੂੰ ਸੌਂਪ ਦਿੱਤਾ ਗਿਆ ਹੈ ਤੇ ਬਾਕੀ ਸਾਰਾ ਚਾਰਜ ਸ਼ਹੀਦ ਹਰਪਾਲ ਖੋਖਰ ਯਾਦਗਾਰੀ ਲਾਇਬਰੇਰੀ ਦੇ ਪ੍ਰਬੰਧਕਾਂ ਕੋਲ ਪਹਿਲਾਂ ਦੀ ਤਰ੍ਹਾਂ ਹੀ ਰਹੇਗਾ। ਲਾਇਬਰੇਰੀ ਇੰਚਾਰਜ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਸਾਫ਼-ਸਫਾਈ ਅਤੇ ਕਿਤਾਬਾਂ ਦੀ ਸੈਟਿੰਗ ਕਰਨ ਤੋਂ ਬਾਅਦ ਜਲਦੀ ਹੀ ਯੋਜਨਾਬੱਧ ਤਰੀਕੇ ਨਾਲ ਪਾਠਕਾਂ ਨੂੰ ਕਿਤਾਬਾਂ ਦਿੱਤੀਆਂ ਜਾਇਆ ਕਰਨਗੀਆਂ, ਉਨ੍ਹਾਂ ਪਾਠਕਾਂ ਨੂੰ ਅਪੀਲ ਕੀਤੀ ਕਿ ਹਰ ਰੋਜ ਸ਼ਾਮ ਨੂੰ ਚਾਰ ਤੋਂ ਪੰਜ ਵਜੇ ਦੇ ਦਰਮਿਆਨ ਕਿਤਾਬਾਂ ਇਸੂ ਅਤੇ ਵਾਪਸ ਜਮਾਂ ਕੀਤੀਆਂ ਜਾਇਆ ਕਰਨਗੀਆਂ। ਇਸ ਮੌਕੇ ਸੂਬੇਦਾਰ ਹਰਨੇਕ ਸਿੰਘ, ਡਾਕਟਰ ਗੁਰਮੇਲ ਸਿੰਘ, ਬਲਕਾਰ ਬੱਬਲ, ਕੁਲਵੰਤ ਸਿੰਘ ਭਾਈਕਾ, ਭਿੰਦਰ ਧਾਲੀਵਾਲ, ਆਤਮਾ ਸਿੰਘ, ਜੋਰਾ ਸਿੰਘ ਫ਼ੌਜੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਕੈਪਸ਼ਨ: ਲਾਇਬਰੇਰੀ ਵਿੱਚ ਕਿਤਾਬਾਂ ਤੇ ਅਖਬਾਰ ਪੜ੍ਹਦੇ ਹੋਏ ਮੰਚ ਆਗੂ।