ਪੱਤਰ ਪ੍ਰੇਰਕ
ਬਾਘਾ ਪੁਰਾਣਾ 10 ਅਕਤੂਬਰ
ਸਥਾਨਕ ਸ਼ਹਿਰ ਦੇ ਮੋਗਾ ਮੁੱਖ ਮਾਰਗ ਉੱਪਰਲੀਆਂ ਕੌਂਸਲ ਵੱਲੋਂ ਲਾਈਆਂ ਲਾਈਟਾਂ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਹੋਣ ਕਰ ਕੇ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਬਰਾੜ ਪੈਟਰੌਲ ਪੰਪ ਤੋਂ ਸ਼ਿਵਾ ਐਨਕਲੇਵ ਤਕ ਦੇ ਡੇਢ ਕਿਲੋਮੀਟਰ ਦੇ ਇਸ ਹਿੱਸੇ ’ਤੇ ਤੜਕਸਾਰ ਅਤੇ ਰਾਤ ਵੇਲੇ ਸੈਰ ਕਰਨ ਲਈ ਨਿਕਲਦੇ ਲੋਕਾਂ ਨੂੰ ਲਾਈਟਾਂ ਨਾ ਜਗਣ ਕਾਰਨ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਹਨੇਰੇ ਕਾਰਨ ਲੋਕਾਂ ਅਕਸਰ ਹੀ ਅਵਾਰਾ ਪਸ਼ੂਆਂ ਦੇ ਝੁੰਡਾਂ ਨਾਲ ਟਕਰਾਉਂਦੇ ਹਨ। ਨੋਨੀ ਜੈਦਕਾ ਨੇ ਦੱਸਿਆ ਕਿ ਲਾਈਟਾਂ ਚਲਾਉਣ ਦਾ ਮਸਲਾ ਉਨ੍ਹਾਂ ਕਈ ਵਾਰ ਨਗਰ ਕੌਂਸਲ ਦੇ ਸਬੰਧਤ ਅਧਿਕਾਰੀਆਂ ਅਤੇ ਹਲਕਾ ਦੇ ਵਿਧਾਇਕ ਕੋਲ ਵੀ ਉਠਾਇਆ ਪਰ ਕੋਈ ਹੱਲ ਨਹੀਂ ਹੋਇਆ। ਲੋਕਾਂ ਨੇ ਹੁਣ ਡੀਸੀ ਮੋਗਾ ਤੋਂ ਮੰਗ ਕੀਤੀ ਹੈ ਕਿ ਲਾਈਟਾਂ ਠੀਕ ਕਰਵਾਈਆਂ ਜਾਣ ਤਾਂ ਜੋ ਰਾਹਗੀਰਾਂ ਨੂੰ ਰਾਹਤ ਮਿਲ ਸਕੇ।