ਪੱਤਰ ਪ੍ਰੇਰਕ
ਭੀਖੀ, 25 ਅਗਸਤ
ਸੀਪੀਆਈ (ਐੱਮਐੱਲ) ਲਬਿਰੇਸ਼ਨ ਪਾਰਟੀ ਦਾ ਨੌਜਵਾਨ ਆਗੂ ਅਮਰੀਕ ਸਿੰਘ ਸਮਾਓਂ ਅੱਜ ਸਦੀਵੀ ਵਿਛੋੜਾ ਦੇ ਗਿਆ। ਅਮਰੀਕ ਸਮਾਓਂ ਲਬਿਰੇਸ਼ਨ ਤੇ ਟਰੇਡ ਯੂਨੀਅਨ ਲੀਡਰ ਸੀ। ਸੈਂਕੜੇ ਸੇਜਲ ਅੱਖਾਂ ਨੇ ਅੱਜ ਉਸ ਨੂੰ ਵਿਦਾਈ ਦਿੱਤੀ। ਇਸ ਮੌਕੇ ਸੀਪੀਆਈ (ਐੱਮਐੱਲ ਲਬਿਰੇਸ਼ਨ) ਵੱਲੋਂ ਉਸ ਦੀ ਮ੍ਰਿਤਕ ਦੇਹ ਉੱਪਰ ਲਾਲ ਝੰਡਾ ਪਾ ਉਸ ਨੂੰ ਸ਼ਰਧਾਂਜ਼ਲੀ ਦਿੱਤੀ। ਨਕਸਲਬਾੜੀ ਲਹਿਰ ਦੇ ਨਾਇਕ ਹਾਕਮ ਸਿੰਘ ਸਮਾਓ ਦੀ ਧਰਤੀ ਦਾ ਜੰਮਪਲ ਕਾਮਰੇਡ ਅਮਰੀਕ ਸਮਾਓਂ ਲਬਿਰੇਸ਼ਨ ਦੇ ਪ੍ਰਮੁੱਖ ਆਗੂ ਭਗਵੰਤ ਸਿੰਘ ਸਮਾਓਂ ਦਾ ਸਕਾ ਭਤੀਜਾ ਸੀ।