ਪੱਤਰ ਪ੍ਰੇਰਕ
ਭੁੱਚੋ ਮੰਡੀ, 30 ਅਪਰੈਲ
ਪਿੰਡ ਲਹਿਰਾ ਬੇਗਾ ਵਿੱਚ ਦੋ ਧੜਿਆਂ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਭੁੱਚੋ ਪੁਲੀਸ ਦੇ ਏਐੱਸਆਈ ਜਸਵੰਤ ਸਿੰਘ ਨੇ ਦੋਸ਼ ਲਾਇਆ ਕਿ ਬਲਵਿੰਦਰ ਸਿੰਘ ਬੱਲੂ ਪੁੱਤਰ ਰੇਸ਼ਮ ਸਿੰਘ ਵਾਸੀ ਗਿੱਦੜ ਨੇ ਆਪਣੇ ਕੁੱਝ ਸਾਥੀਆਂ ਸਮੇਤ ਪਿੰਡ ਲਹਿਰਾ ਬੇਗਾ ਵਿੱਚ ਬਲਵੰਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਦੇ ਘਰ ਆ ਕੇ ਗੋਲੀਆਂ ਚਲਾ ਦਿੱਤੀਆਂ। ਲਹਿਰੇ ਬੇਗੇ ਵਾਲੇ ਜਦੋਂ ਘਟਨਾ ਸਬੰਧੀ ਸੂਚਿਤ ਕਰਨ ਲਈ ਭੁੱਚੋ ਪੁਲੀਸ ਕੋਲ ਜਾ ਰਹੇ ਸਨ ਤਾਂ ਉਸ ਧੜੇ ਨੇ ਫਿਰ ਉਨ੍ਹਾਂ ਨੂੰ ਘੇਰ ਲਿਆ। ਮਾਮਲੇ ਦੀ ਪੜਤਾਲ ਕਰ ਕੇ ਪਿੰਡ ਗਿੱਦੜ ਦੇ ਧੜੇ ਨਾਲ ਸਬੰਧਤ 4-5 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਪਹਿਲਾਂ ਇਹ ਦੋਵੇਂ ਦੋਸਤ ਸਨ ਪਰ ਬਾਅਦ ਵਿੱਚ ਕਿਸੇ ਗੱਲੋਂ ਨਾਰਾਜ਼ਗੀ ਪੈਦਾ ਹੋ ਗਈ।