ਖੇਤਰੀ ਪ੍ਰਤੀਨਿਧ
ਬਰਨਾਲਾ, 8 ਅਗਸਤ
ਖੱਬੇ ਪੱਖੇ ਜਥੇਬੰਦੀਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ, ਕਿਸਾਨ ਸਭਾ ਪੰਜਾਬ ਅਤੇ ਸੀਟੂ ਵੱਲੋਂ ਭਲਕੇ 9 ਅਗਸਤ ਨੂੰ ਡੀ.ਸੀ. ਬਰਨਾਲਾ ਦਫ਼ਤਰ ਅੱਗੇ ਸੱਤਿਆਗ੍ਰਹਿ ਕਰਨਗੇ। ਸੂਬਾਈ ਆਗੂ ਲਾਲ ਸਿੰਘ ਧਨੌਲਾ ਨੇ ਦੱਸਿਆ ਕਿ ਸੱਤਿਆਗ੍ਰਹਿ ਪ੍ਰਦਰਸ਼ਨ ਤੋਂ ਪਹਿਲਾਂ ਕਚਹਿਰੀ ਚੌਕ ਬਰਨਾਲਾ ਵਿਖੇ ਭਰਵੀਂ ਇਕੱਤਰਤਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਮਿਆਂ ਦੀਆਂ ਭਖਦੀਆਂ 11 ਮੰਗਾਂ ਜਿਵੇਂ ਕਿ ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨਾ, ਜੋ ਆਮਦਨ ਕਰ ਨਹੀਂ ਭਰਦੇ ਨੂੰ 7500 ਪ੍ਰਤੀ ਮਹੀਨਾ ਅਤੇ ਹਰ ਜੀਅ ਲਈ 10 ਕਿਲੋ ਅਨਾਜ ਪ੍ਰਤੀ ਮਹੀਨਾ ਦੇਣਾ, ਸ਼ਹਿਰਾਂ ਵਿੱਚ ਵੀ ਕੰਮ ਦੀ ਗਰੰਟੀ ਕਾਨੂੰਨ ਆਦਿ ਸ਼ਾਮਲ ਹਨ।