ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 25 ਅਕਤੂਬਰ
ਸਾਹਿਤ ਸਭਾ ਜ਼ੀਰਾ ਵੱਲੋਂ ਅੱਜ ਇੱਥੇ ਜੀਵਨ ਮੱਲ ਸਕੂਲ ਵਿੱਚ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।
ਸਭਾ ਦੇ ਸੀਨੀਅਰ ਮੈਂਬਰ ਰਮੇਸ਼ ਗੁਲਾਟੀ ਅਤੇ ਵਿਗਿਆਨ ਲੇਖਕ ਕੁਲਦੀਪ ਸਿੰਘ ਧੀਰ ਦੀ ਮੌਤ ‘ਤੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਨ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਸਭਾ ਦੇ ਮੈਂਬਰ ਲੈਕਚਰਾਰ ਨਰਿੰਦਰ ਸਿੰਘ ਦੀ ਪਲੇਠੀ ਕਿਤਾਬ ‘ਚਾਨਣ ਕਣੀਆਂ’ ਰਿਲੀਜ਼ ਕੀਤੀ ਗਈ। ਇਸ ਦੌਰਾਨ ਗੁਰਪਾਲ ਜ਼ੀਰਵੀ, ਜਗਤਾਰ ਸੋਖੀ, ਨਛੱਤਰ ਸਿੰਘ ਠੇਕੇਦਾਰ, ਅਮਰਜੀਤ ਸਿੰਘ ਸਨ੍ਹੇਰਵੀ ਵੱਲੋਂ ਕਿਤਾਬ ਵਿਚਲੇ ਲੇਖ਼ਾਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਰਚਨਾਵਾਂ ਦੇ ਦੌਰ ਵਿੱਚ ਮੁਖਤਿਆਰ ਸਿੰਘ ਬਰਾੜ, ਸੁਖਰਾਜ ਜ਼ੀਰਾ, ਤਰਕਸ਼ੀਲ ਸੁਸਾਇਟੀ ਜ਼ੀਰਾ ਦੇ ਪ੍ਰਧਾਨ ਪ੍ਰੇਮ ਕੁਮਾਰ ਅਤੇ ਪ੍ਰੀਤ ਜੱਗੀ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਇਸ ਮੌਕੇ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ, ਜਿਸ ਤੋਂ ਸਾਹਿਤ ਪ੍ਰੇਮੀਆਂ ਨੇ ਕਿਤਾਬਾਂ ਖਰੀਦੀਆਂ। ਇਸ ਮੌਕੇ ਸਤੀਸ਼ ਮੋਹਨ ਦੇਵਗਨ, ਵੇਦ ਪ੍ਰਕਾਸ਼ ਸੋਨੀ, ਕਾਲਾ ਨੂਰਪੁਰ, ਦਲਜੀਤ ਸਿੰਘ ਨੂਰਪੁਰ, ਸੁਖਰਾਜ ਸਿੰਘ ਜ਼ੀਰਾ, ਪਰਮਜੀਤ ਵਿਦਿਆਰਥੀ, ਜਗਜੀਤ ਸਿੰਘ ਝਤਰਾ, ਪ੍ਰਧਾਨ ਹਰਭਿੰਦਰ ਸਿੰਘ ਸਾਹਿਤ ਸਭਾ ਪੀਰ ਮੁਹੰਮਦ, ਗੁਰਮੀਤ ਸਿੰਘ ਭੁੱਲਰ, ਕਾਮਰੇਡ ਬਲਜਿੰਦਰ ਸਿੰਘ, ਮਾਸਟਰ ਜਗੀਰ ਸਿੰਘ, ਜਸਵੰਤ ਗੋਗੀਆ, ਗੁਰਬਖ਼ਸ਼ ਸਿੰਘ ਵਿੱਜ , ਲਵਪ੍ਰੀਤ ਸਿੰਘ ਫੇਰੋਕੇ, ਰੰਗਕਰਮੀ ਗੁਰਪ੍ਰੀਤ ਜ਼ੀਰਾ ਤੇ ਮੇਜਰ ਸਿੰਘ ਸੰਧੂ ਆਦਿ ਹਾਜ਼ਰ ਸਨ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਪ੍ਰਤਾਪ ਸਿੰਘ ਹੀਰਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਦੌਰਾਨ ਅਸ਼ੋਕ ਚਟਾਨੀ ਸਾਬਕਾ ਡਿਪਟੀ ਡਾਇਰੈਕਟਰ ਯੋਜਨਾ ਵਿਭਾਗ ਵੱਲੋਂ ਆਪਣੀਆਂ ਲਿਖੀਆਂ 7 ਕਿਤਾਬਾਂ ਸਾਹਿਤ ਸਭਾ ਜ਼ੀਰਾ ਨੂੰ ਭੇਟ ਕੀਤੀਆਂ ਗਈਆਂ।