ਭਗਤਾ ਭਾਈ: ਹਲਕਾ ਰਾਮਪੁਰਾ ਫੂਲ ਤੋਂ ‘ਆਪ’ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪਿੰਡ ਦਿਆਲਪੁਰਾ ਭਾਈਕਾ ਤੇ ਗੁਰੂਸਰ ਵਿੱਚ ਬਣੀਆਂ ਵੇਰਕਾ ਦੁੱਧ ਉਤਪਾਦਕ ਸੁਸਾਇਟੀਆਂ ’ਚ ਦੁੱਧ ਨੂੰ ਠੰਢਾ ਕਰਨ ਵਾਲੀਆਂ ਮਸ਼ੀਨਾਂ (ਬੀਐੱਮਸੀ) ਦੀ ਸ਼ੁਰੂਆਤ ਕੀਤਾ। ਉਨ੍ਹਾਂ ਵੇਰਕਾ ਮਿਲਕ ਪਲਾਂਟ ਬਠਿੰਡਾ ਵੱਲੋਂ ਦੁੱਧ ਉਤਪਾਦਕ ਕਿਸਾਨਾਂ ਤੇ ਸੁਸਾਇਟੀਆਂ ਨੂੰ ਮਿਲਣ ਵਾਲੀਆਂ ਹੋਰ ਸਹੂਲਤਾਂ ਵੀ ਜਲਦੀ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਨਾਲ-ਨਾਲ ਦੁੱਧ ਦਾ ਧੰਦਾ ਕਾਫੀ ਲਾਭਕਾਰੀ ਸਹਾਇਕ ਧੰਦਾ ਹੈ ਅਤੇ ਅਨੇਕਾਂ ਕਿਸਾਨ ਪਰਿਵਾਰ ਇਸ ਧੰਦੇ ਤੋਂ ਕਾਫੀ ਲਾਭ ਉਠਾ ਰਹੇ ਹਨ। -ਪੱਤਰ ਪ੍ਰੇਰਕ