ਇਕਬਾਲ ਸਿੰਘ ਸ਼ਾਂਤ
ਲੰਬੀ, 10 ਮਾਰਚ
ਪੰਜਾਬ ਦੇ ਤੂਫ਼ਾਨੀ ਚੋਣਾਂ ਰੁਝਾਨਾਂ ਦਾ ਅਸਰ ਬਾਦਲਾਂ ਦੀ ਸਿਆਸੀ ਰਾਜਧਾਨੀ ਲੰਬੀ ‘ਤੇ ਵੀ ਵਿਖਾਈ ਦੇ ਰਿਹਾ ਹੈ। ਇੱਥੋਂ ਪੰਜ ਵਾਰ ਤੋਂ ਵਿਧਾਇਕ ਚੁਣੇ ਆ ਰਹੇ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲੇ ਰਾਊਂਡ ਵਿੱਚ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੋਂ 7009 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।