ਪੱਤਰ ਪ੍ਰੇਰਕ
ਸ਼ਹਿਣਾ, 22 ਜਨਵਰੀ
ਇਲਾਕੇ ਵਿੱਚ ਯੂਰੀਆ ਖਾਦ ਦੀ ਕਿੱਲਤ ਜਾਰੀ ਹੈ। ਸਹਿਕਾਰੀ ਸਭਾ ਸ਼ਹਿਣਾ ਵੱਲੋਂ ਭਾਵੇਂ ਕਿਸਾਨਾਂ ਨੂੰ ਪ੍ਰਤੀ ਕਾਪੀ 10 ਗੱਟੇ ਯੂਰੀਆ ਖਾਦ ਦਿੱਤੀ ਜਾ ਰਹੀ ਹੈ ਪਰ ਕਿਸਾਨਾਂ ’ਚ ਯੂਰੀਆ ਖਾਦ ਦੀ ਮੰਗ ਵੱਧ ਹੈ। ਸਹਿਕਾਰੀ ਸਭਾ ਸ਼ਹਿਣਾ ਦੇ ਸੈਕਟਰੀ ਕੁਲਦੀਪ ਸਿੰਘ ਅਤੇ ਸੇਲਜ਼ਮੈਂਟ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾ ਨੇ 266 ਰੁਪਏ ਪ੍ਰਤੀ ਗੱਟੇ ਦੇ ਹਿਸਾਬ ਨਾਲ 8990 ਗੱਟੇ ਕਿਸਾਨਾਂ ਨੂੰ ਦਿੱਤੇ ਹਨ। ਇਸ ਤੋਂ ਇਲਾਵਾ ਸਭਾ ਵੱਲੋਂ ਡੀ.ਏ.ਪੀ. ਖਾਦ ਦੀਆਂ 3750 ਬੋਰੀਆਂ ਅਤੇ ਨੈਨੋ ਖਾਦ ਦੀਆਂ 80 ਬੋਤਲਾਂ ਕਿਸਾਨਾਂ ਨੂੰ ਰਿਆਇਤੀ ਦਰਾਂ ’ਤੇ ਦਿੱਤੀਆਂ ਹਨ।