ਜ਼ੀਰਾ: ਮਖੂ ਵਿੱਚ ਤਹਿਸੀਲ ਰੋਡ ’ਤੇ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸਨੀ ਓਬਰਾਏ ਕਲੀਨਿਕ ਲੈਬਾਰਟਰੀ ਅਤੇ ਡਾਇੰਗਨੌਸਟਿਕ ਸੈਂਟਰ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਸੰਸਥਾ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਐੱਸਪੀ ਓਬਰਾਏ ਨੇ ਕਿਹਾ ਕਿ ਲੈਬਾਰਟਰੀ ਦੇ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਲਾਹਾ ਮਿਲੇਗਾ। ਇਸ ਮੌਕੇ ਸਿਹਤ ਸੇਵਾਵਾਂ ਸਲਾਹਕਾਰ ਡਾ. ਦਲਜੀਤ ਸਿੰਘ ਗਿੱਲ, ਐੱਸਡੀਐੱਮ ਰਣਜੀਤ ਸਿੰਘ ਭੁੱਲਰ ਤੇ ਤਹਿਸੀਲਦਾਰ ਜ਼ੀਰਾ ਬੈਅੰਤ ਸਿੰਘ ਸਣੇ ਹੋਰ ਅਧਿਕਾਰੀ ਹਾਜ਼ਰ ਸਨ। -ਪੱਤਰ ਪ੍ਰੇਰਕ