ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 30 ਜਨਵਰੀ
ਕਿਸਾਨ ਵਿਰੋਧੀ ਤੇ ਸਮਾਜ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਆਪਣੀ ਚਰਮਸੀਮਾਂ ’ਤੇ ਪਹੁੰਚ ਚੁੱਕਿਆ ਹੈ 26 ਜਨਵਰੀ ਨੂੰ ਹੋਈ ਟਰੈਕਟਰ ਪਰੇਡ ਨੇ ਜਿੱਥੇ ਕੇਂਦਰ ਸਰਕਾਰ ਨੂੰ ਵਖਤ ਪਾਇਆ, ਉੱਥੇ ਲਾਲ ਕਿਲੇ ’ਤੇ ਹੋਈਆ ਘਟਨਾਵਾਂ ਕਾਰਨ ਅੰਦੋਲਨ ਨੂੰ ਕੁਚਲਣ ਲਈ ਕੇਂਦਰ ਸਰਕਾਰ ਨੇ ਘਟੀਆ ’ਤੇ ਕੋਝੇ ਹੱਥਕੰਡੇ ਅਪਣਾਉਂਦਿਆ ਆਪਣੇ ਆਰਐੱਸਐੱਸ ਦੇ ਗੁੰਡਿਆ ਤੋਂ ਸਾਂਤਮਈ ਢੰਗ ਨਾਲ ਬੈਠੇ ਕਿਸਾਨਾ ’ਤੇ ਹਮਲੇ ਕਰਵਾਏ, ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਸਮਾਜਸੇਵੀ ਮਨਜੀਤ ਸਿੰਘ ਸਿੱਧੂ ਬਿੱਟੀ ਸੇਲਬਰਾਹੀਆਂ ਨੇ ਕਿਹਾ ਕਿ ਉਹ ਬੀਤੀ ਦੋ ਦਿਨਾਂ ਤੋਂ ਨੌਜਵਾਨਾਂ ਨੂੰ ਨਾਲ ਲੈ ਕੇ ਕਿਸਾਨ ਅੰਦੋਲਨ ਨੂੰ ਸਫ਼ਲ ਕਰਨ ਲਈ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨ ਅੰਦੋਲਨ ਯਾਤਰਾ ਕਰ ਰਹੇ ਹਨ। ਉਨ੍ਹਾਂ ਹਲਕਾ ਰਾਮਪੁਰਾ ਫੂਲ ਦੇ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜੋ ਵੀ ਦਿੱਲੀ ਹੱਦ ’ਤੇ ਵਾਹਨ ਲੈਕੇ ਜਾਵੇਗਾ ਉਸ ਵਿੱਚ ਸੇਲਬਰਾਹੀਆਂ ਤੇਲ ਪੰਪ ਰਾਮਪੁਰਾ ਵੱਲੋਂ 31 ਜਨਵਰੀ ਰਾਤ 12 ਵਜੇ ਤੱਕ ਤੇਲ ਮੁਫਤ ਵਿੱਚ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕਿਸਾਨ ਅੰਦੋਲਨ ਯਾਤਰਾ ਤੋਂ ਪ੍ਰਭਾਵਿਤ ਹੋ ਕੇ ਰਾਮਪੁਰਾ ਫੂਲ ਦੇ ਵੱਖ ਵੱਖ ਪਿੰਡਾਂ ਸੇਲਬਰਾਹ, ਪਿੰਡ ਸਿਧਾਨਾ, ਕਾਲੌਕੇ ਦੇ ਕਿਸਾਨਾਂ ਨੇ ਪਿੰਡ ਵਿੱਚ ਕਮੇਟੀਆ ਬਣਾ ਕੇ ਦਿੱਲੀ ਕਿਸਾਨ ਅੰਦੋਲਨ ਵਿੱਚ ਲਗਾਤਾਰ ਵਾਹਨ ਭੇਜਣ ਦਾ ਐਲਾਨ ਕਰ ਦਿੱਤਾ ਹੈ।