ਪੱਤਰ ਪ੍ਰੇਰਕ
ਗਿੱਦੜਬਾਹਾ, 21 ਅਗਸਤ
ਸਾਬਕਾ ਸੈਨਿਕ ਭਲਾਈ ਵਿੰਗ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਗਿੱਦੜਬਾਹਾ ਵਿੱਚ ਹੋਈ। ਇਸ ਮੌਕੇ ਚਿਰਾਂ ਤੋਂ ਲਟਕਦੀ ਮੰਗ ਇਕ ਰੈਂਕ ਇਕ ਪੈਨਸ਼ਨ, ਈਸੀਐੱਸਐੱਚ, ਕੰਟੀਨ, ਨੌਕਰੀ ਦੌਰਾਨ ਹਾਦਸੇ ਜਾਂ ਲੜਾਈ ਵਿੱਚ ਅੰਗ ਗੁਵਾ ਚੁੱਕੇ ਵਿਅਕਤੀਆਂ ਲਈ ਅਫ਼ਸਰਾਂ ਦੇ ਬਰਾਬਰ ਪੈਨਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਗਿੱਦੜਬਾਹਾ ਦੇ ਬਲਾਕ ਪ੍ਰਧਾਨ ਕਿਰਪਾਲ ਸਿੰਘ ਬਾਦੀਆਂ ਨੇ ਆਪਣਾ ਅਸਤੀਫਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫਕਰਸਰ ਨੂੰ ਸੌਂਪਿਆ ਪਰ ਹਾਜ਼ਰੀਨ ਨੇ ਅਸਤੀਫ਼ਾ ਨਾ ਮਨਜ਼ੂਰ ਕਰਦਿਆਂ ਮਹਿੰਦਰ ਸਿੰਘ ਕੋਟਭਾਈ, ਰਣਜੀਤ ਸਿੰਘ ਘੱਗਾ ਅਤੇ ਮਾਤਾ ਦਲੀਪ ਕੌਰ ਦੀ ਸਹਿਮਤੀ ਨਾਲ ਕਿਰਪਾਲ ਸਿੰਘ ਬਾਦੀਆਂ ਨੂੰ ਮੁੜ 2 ਸਾਲ ਲਈ ਬਲਾਕ ਪ੍ਰਧਾਨ ਚੁਣਿਆ ਗਿਆ। ਇਸੇ ਦੌਰਾਨ ਜਗਰੂਪ ਸਿੰਘ ਬੁੱਟਰ ਨੂੰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਜਰਨਲ ਸਕੱਤਰ, ਗੁਰਮੇਲ ਸਿੰਘ ਸੁਮਾਘ ਖ਼ਜ਼ਾਨਚੀ, ਬਲਤੇਜ ਸਿੰਘ ਮੀਤ ਖ਼ਜ਼ਾਨਚੀ ਅਤੇ ਅਮਰਜੀਤ ਸਿੰਘ ਭਲਾਈਆਣਾ ਨੂੰ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ। ਅੱਜ ਦੀ ਮੀਟਿੰਗ ਵਿੱਚ ਸਰਪ੍ਰਸਤ ਮਾਤਾ ਦਲੀਪ ਕੌਰ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫਕਰਸਰ ਹਾਜ਼ਰ ਸਨ।