ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 20 ਅਗਸਤ
ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵੱਲੋਂ ਮੋਗਾ ਦੇ ਸੁਤੰਤਰਤਾ ਸੈਨਾਨੀ ਭਵਨ ਵਿੱਚ ਦੇਸ਼ ਦੀ ਵੰਡ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਕਵੀ ਦਰਬਾਰ ਕਰਵਾਇਆ ਗਿਆ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼ਾਇਰ ਤੇ ਚਿੰਤਕ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਆਜ਼ਾਦੀ ਸਮੇਂ ਖਿੱਤੇ ਦੀ ਹੀ ਵੰਡ ਨਹੀਂ ਹੋਈ ਸਗੋਂ ਸਾਜਿਸ਼ ਤਹਿਤ ਸਦੀਆਂ ਤੋਂ ਇਕੱਠੇ ਰਹਿ ਰਹੇ ਭਾਈਚਾਰੇ ਨੂੰ ਵੀ ਵੰਡਿਆ ਗਿਆ ਸੀ। ਸਰਹੱਦ ਦੇ ਦੋਵੇਂ ਪਾਸੇ ਕਰੋੜਾਂ ਲੋਕਾਂ ਨੂੰ ਉਜਾੜੇ ਦੀ ਮਾਰ ਝੱਲਣੀ ਪਈ। ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਨੇ ਵੰਡ ਬਾਰੇ ਭਾਰਤ ਪਾਕਿ ਦੇ ਸ਼ਾਇਰਾਂ ਵੱਲੋਂ ਲਿਖੀਆਂ ਰਚਨਾਵਾਂ ਨੂੰ ਪੜ੍ਹਨ ਤੇ ਸੰਭਾਲਣ ਦੀ ਗੱਲ ਕੀਤੀ।
ਮੰਚ ਵੱਲੋਂ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਤਾ, ਭਾਰਤ ਦੇ ਨਾਮਵਰ ਹਿੰਦੀ ਭਾਸ਼ਾਈ ਸ਼ਾਇਰ ਸੱਤਿਆ ਪ੍ਰਕਾਸ਼ ਉੱਪਲ ਦਾ ਸਨਮਾਨ ਕੀਤਾ ਗਿਆ। ਸੱਤਿਆ ਪ੍ਰਕਾਸ਼ ਉੱਪਡ 14 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਸਨਮਾਨ ਪੱਤਰ ਉੱਘੀ ਸਮਾਜ ਸੇਵਿਕਾ ਸਰਬਜੀਤ ਕੌਰ ਮਾਹਲਾ ਨੇ ਪੇਸ਼ ਕੀਤਾ। ਸ਼ਾਇਰ ਰਣਜੀਤ ਸਰਾਂਵਾਲੀ ਦੀ ਸੰਚਾਲਨਾ ਹੇਠ ਦਰਸ਼ਨ ਦੋਸਾਂਝ, ਅਮਰ ਸੂਫੀ, ਅਮਰਪ੍ਰੀਤ ਕੌਰ ਸੰਘਾ, ਬਲਵਿੰਦਰ ਚਾਹਲ, ਜਸਵੰਤ ਕੜਿਆਲ, ਹਰਵਿੰਦਰ ਰੋਡੇ, ਗੁਰਮੀਤ ਸਿੰਘ ਹਮੀਰਗੜ੍ਹ, ਸ਼ਾਇਰਾ ਬੇਅੰਤ ਕੌਰ ਗਿੱਲ, ਧਾਮੀ ਗਿੱਲ, ਸੀਰਾ ਗਰੇਵਾਲ, ਸ਼ਾਇਰਾ ਏਕਤਾ ਸਿੰਘ ਭੂਪਾਲ, ਸੁਰਜੀਤ ਕਾਉਕੇ, ਗੁਰਚਰਨ ਸਿੰਘ ਸੰਘਾ, ਡਾ. ਸਰਬਜੀਤ ਕੌਰ ਬਰਾੜ, ਸੋਨੀਆ ਸਿਮਰ, ਬਲਕਰਨ ਮੋਗਾ, ਗੁਰਜੀਤ ਸੰਧੂ, ਰਾਜਦੀਪ ਤੂਰ, ਜਗੀਰ ਖੋਖਰ, ਨਾਟਕਕਾਰ ਮੋਹੀ ਅਮਰਜੀਤ, ਡੀਪੀਆਰਓ ਗਿਆਨ ਸਿੰਘ, ਦਿਲਬਾਗ ਬੁੱਕਣਵਾਲਾ, ਕਨਰਲ ਬਾਬੂ ਸਿੰਘ, ਲੇਖਕਾ ਗੁਰਸ਼ਰਨ ਕੌਰ, ਕਰਮਜੀਤ ਕੌਰ ਲੰਢੇਕੇ, ਨਾਵਲਕਾਰ ਕ੍ਰਿਸ਼ਨ ਪ੍ਰਤਾਪ, ਹਰਜੀਤ ਕੌਰ ਗਿੱਲ, ਰਾਜਪ੍ਰੀਤ ਸਿੰਘ ਰੱਤਾ ਖੇੜਾ, ਨਵਨੀਤ ਸੇਖਾ, ਕਮਲੇਸ਼ਵਰ ਉੱਪਲ ਅਤੇ ਸੁਰਿੰਦਰ ਸਿੰਘ ਮੀਨੀਆਂ ਨੇ ਭਾਰਤ-ਪਾਕਿ ਵੰਡ ਸਬੰਧੀ ਰਚਨਾਵਾਂ ਪੇਸ਼ ਕੀਤੀਆਂ।