ਨਿੱਜੀ ਪੱਤਰ ਪ੍ਰੇਰਕ
ਮੋਗਾ, 9 ਨਵੰਬਰ
ਇਥੇ ਡਾਇਰੈਕਟ ਹੈੱਡਮਾਸਟਰਜ਼ ਐਸੋਸੀਏਸ਼ਨ ਦੀ ਸੂਬਾ ਚੋਣ ਵਿੱਚ ਕੁਲਵਿੰਦਰ ਕਟਾਰੀਆ ਬਠਿੰਡਾ ਨੂੰ ਸੂਬਾ ਪ੍ਰਧਾਨ, ਗੁਰਪ੍ਰੀਤ ਪਾਲ ਸਿੰਘ ਮੋਗਾ ਤੇ ਜਤਿੰਦਰ ਸਿੰਘ ਤਰਨਤਾਰਨ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਭੁੱਲਰ ਬਟਾਲਾ ਨੂੰ ਜਰਨਲ ਸਕੱਤਰ ਅਤੇ ਗੁਰਵਿੰਦਰ ਸਿੰਘ ਸੁਧਾਰਾ ਨੂੰ ਮੁੱਖ ਬੁਲਾਰਾ ਅਤੇ ਮਿਨਾਕਸ਼ੀ ਭੱਲਾ ਨਵਾਂ ਸ਼ਹਿਰ ਨੂੰ ਸਰਪ੍ਰਸਤ ਚੁਣਿਆ ਗਿਆ। ਇਨ੍ਹਾਂ ਤੋਂ ਇਲਾਵਾ ਸ਼ੈਲੀ ਸ਼ਰਮਾ (ਪਟਿਆਲਾ) ਨੂੰ ਸਹਿ-ਜਰਨਲ ਸਕੱਤਰ, ਹਜਿੰਦਰ ਸਿੰਘ (ਮਾਨਸਾ) ਅਤੇ ਵਿਨੋਦ ਕਾਲੀਆ (ਅੰਮ੍ਰਿਤਸਰ) ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ (ਲੁਧਿਆਣਾ) ਨੂੰ ਮੀਡੀਆ ਇੰਚਾਰਜ, ਸਤਨਾਮ ਸਿੰਘ (ਰੋਪੜ) ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਕੁਲਵਿੰਦਰ ਕਟਾਰੀਆ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਨਵ-ਨਿਯੁਕਤ 672 ਹੈੱਡਮਾਸਟਰਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਪ੍ਰਤੀ ਵਿਚਾਰ ਚਰਚਾ ਉਪਰੰਤ ਪ੍ਰੋਬੇਸ਼ਨ ਪੀਰੀਅਡ 1 ਸਾਲ ਦਾ ਕਰਵਾਉਣ ਸਬੰਧੀ ਫ਼ੈਸਲਾ ਲਿਆ ਗਿਆ। ਇਸ ਤੋਂ ਇਲਾਵਾ ਡਾਇਰੈਕਟ ਹੈੱਡਮਾਸਟਰਾਂ ਦਾ ਪ੍ਰਿੰਸੀਪਲ ਲਈ ਪ੍ਰਮੋਸ਼ਨ ਕੋਟਾ ਵਧਵਾਉਣ ਤੇ ਸਮੱਸਿਆਵਾਂ ਦੇ ਹੱਲ ਲਈ ਵਿਚਾਰਾਂ ਕੀਤੀਆਂ ਗਈਆਂ।