ਮਾਨਸਾ: ਜੁਡੀਸ਼ੀਅਲ ਸਟਾਫ ਮਾਨਸਾ ਦੇ ਮਹਿਲਾ ਸਟਾਫ ਵੱਲੋਂ ਅੱਜ ਤੀਆਂ ਦਾ ਮੇਲਾ ਕਰਵਾਇਆ ਗਿਆ, ਜਿਸ ਵਿੱਚ ਲੋਕ ਬੋਲੀਆਂ, ਗਿੱਧੇ ਅਤੇ ਡਾਂਸ ਰਾਹੀਂ ਰੰਗ-ਬੰਨਿਆ ਗਿਆ। ਇਸ ਸਮੇਂ ਮਿਸ ਤੀਜ ਅਤੇ ਮਿਸ ਪੰਜਾਬਣ ਦੇ ਮੁਕਾਬਲੇ ਕਰਵਾਏ ਗਏ, ਜਿਸ ਦੀ ਰਿੰਪੀ ਗੋਇਲ ਮਿਸ ਤੀਜ ਚੁਣੀ ਗਈ। ਰਿੰਪੀ ਗੋਇਲ ਨੂੰ ਵਿਕਟਰੀ ਤਾਜ, ਮਿਸ ਤੀਜ ਦਾ ਬੈਜ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਦੂਸਰੇ ਮੁਕਾਬਲੇ ਵਿੱਚ ਕਮਲ ਸਿੱਧੂ ਮਿਸ ਪੰਜਾਬਣ ਚੁਣੀ ਗਈ, ਉਸਨੂੰ ਵੀ ਵਿਕਟਰੀ ਤਾਜ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਾਲੂ ਮੰਗਲ, ਉਰਮਿਲਾ ਰਾਣੀ, ਮਿਨਾਕਸ਼ੀ ਰਾਣੀ ਅਤੇ ਐਡਵੋਕੇਟ ਨੀਸ਼ ਗਰਗ,ਪੂਨਮ ਰਾਣੀ, ਸ਼ਾਲੂ ਗਰਗ, ਸਾਰਿਕਾ ਤਨੇਜਾ, ਨਵਪ੍ਰੀਤ ਕੌਰ, ਗਗਨਦੀਪ ਕੌਰ, ਮੀਨੂ ਰਾਣੀ, ਚਰਨਜੀਤ ਕੌਰ, ਸ਼ੀਨੂੰ ਰਾਣੀ, ਵੀਰਪਾਲ ਕੌਰ ਨੇ ਵੱਖ-ਵੱਖ ਰੂਪ ’ਚ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ। -ਪੱਤਰ ਪ੍ਰੇਰਕ