ਪਰਸ਼ੋਤਮ ਬੱਲੀ
ਬਰਨਾਲਾ, 7 ਸਤੰਬਰ
ਖੇਤੀ ਕਾਨੂੰਨਾਂ ਖਿਲਾਫ਼ ਰੋਜ਼ਾਨਾ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗਦਾ ਸਾਂਝਾ ਕਿਸਾਨੀ ਧਰਨਾ ਅੱਜ ਬਰਨਾਲਾ ਕਚਹਿਰੀ ਚੌਕ ਬਰਿੱਜ਼ ਹੇਠ ਲਗਾ ਕੇ ਜਾਮ ਲਗਾਇਆ ਗਿਆ। ਮਾਮਲੇ ਦੇ ਸੰਖੇਪ ਵੇਰਵੇ ਅਨੁਸਾਰ ਕੁੱਝ ਦਿਨ ਪਹਿਲਾਂ ਇੱਥੇ ਰਿਲਾਇੰਸ ਮਾਰਟ ਮੂਹਰੇ ਧਰਨਾ ਦੇਣ ਵਾਲੇ ਕਿਸਾਨ ਨੇਤਾ ਮੇਜਰ ਸਿੰਘ ਸੰਘੇੜਾ ਉੱਪਰ ਜਾਨਲੇਵਾ ਹਮਲਾ ਕੀਤਾ ਹੋਇਆ ਸੀ। ਮੁਲਜ਼ਮਾਂ ਖਿਲਾਫ਼ ਧਾਰਾ 452 ਲਗਾਏ ਜਾਣ ਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕਿਸਾਨ ਆਗੂਆਂ ਦਾ ਵਫ਼ਦ ਕਈ ਵਾਰ ਜ਼ਿਲ੍ਹੇ ਦੇ ਪੁਲੀਸ ਤੇ ਸਿਵਲ ਅਧਿਕਾਰੀਆਂ ਨੂੰ ਮਿਲਿਆ ਪ੍ਰੰਤੂ ਕਾਰਵਾਈ ਨਾ ਹੋਣ ਤੋਂ ਖ਼ਫਾ ਹੋ ਕੇ ਅੱਜ ਕਚਹਿਰੀ ਪੁਲ ਦੋ ਘੰਟਿਆਂ ਲਈ ਜਾਮ ਕਰ ਦਿੱਤਾ। ਇਸ ਮੌਕੇ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ ਨੇ ਕਿਹਾ ਕਿ ਹਰਿਆਣਾ ਸਰਕਾਰ ਤਾਨਾਸ਼ਾਹੀ ’ਤੇ ਉਤਰ ਆਈ ਹੈ। ਕਚਹਿਰੀ ਚੌਕ ਬਰਨਾਲਾ ਵਿਖੇ ਜਾਮ ਮੌਕੇ ਨਾਅਰੇਬਾਜ਼ੀ ਕਰਦੇ ਕਿਸਾਨ ਮਰਦ ਔਰਤਾਂ।-ਫੋਟੋ:ਬੱਲੀ