ਪੱਤਰ ਪ੍ਰੇਰਕ,
ਝੁਨੀਰ, 29 ਨਵੰਬਰ
ਪੰਜਾਬ ਕਾਨਵੈਂਟ ਸਕੂਲ ਝੁਨੀਰ ਵਿੱਚ ਅੱਜ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ। ਇਸ ਮੌਕੇ 100 ਮੀਟਰ, 200 ਮੀਟਰ, ਰੀਲੇਅ ਰੇਸ, ਸ਼ਾਰਟਪੁੱਟ, ਲਾਂਗ ਜੰਪ, ਡਿਸਕਸ ਥਰੋਅ ਆਦਿ ਮੁਕਾਬਲੇ ਕਰਵਾਏ ਗਏ। ਇਸ ਮੌਕੇ ਛੇਵੀਂ ਜਮਾਤ ਦੀ ਵਿਦਿਆਰਥਣ ਜਸਨੂਰਦੀਪ ਕੌਰ ਅਤੇ ਸੱਤਵੀਂ ਕਲਾਸ ਦੇ ਵਿਦਿਆਰਥੀ ਬਲਜਿੰਦਰ ਸਿੰਘ ਸਰਵੋਤਮ ਖਿਡਾਰੀ ਚੁਣੇ ਗਏ। ਸਪੋਰਟਸ ਕੋਆਡੀਨੇਟਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਪ੍ਰੋਫੈਸਰ ਕੁਲਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਬੱਚਿਆਂ ਨੂੰ ਪ਼ੜ੍ਹਾਈ ਦੇ ਨਾਲ ਖੇਡਣ ਲਈ ਪ੍ਰੇਰਿਆ
ਝੁਨੀਰ (ਪੱਤਰ ਪ੍ਰੇਰਕ): ਪਿੰਡ ਹੀਰਕੇ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਮੈਮੋਰੀਅਲ ਅਕੈਡਮੀ ਵੱਲੋਂ ਕਰਵਾਈ ਗਈ ਸਪੋਰਟਸ ਮੀਟ ’ਚ ਬੱਚਿਆ ਨੇ ਖੇਡਾਂ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਪ੍ਰਿੰਸੀਪਲ ਵੰਦਨਾ ਸ਼ਰਮਾ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਣ ਲਈ ਪ੍ਰੇਰਿਆ। ਮੁੱਖ ਮਹਿਮਾਨ ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਫੱਤਾ ਮਾਲੋਕਾ ਨੇ ਬੱਚਿਆਂ ਦਾ ਹੌਸਲਾ ਵਧਾਇਆ। ਇਸ ਮੌਕੇ ਬੱਚਿਆਂ ਦੇ 100 ਮੀਟਰ ਰੇਸ, ਖੋ-ਖੋ, ਕਬੱਡੀ, ਰੱਸਾਕਸ਼ੀ ਆਦਿ ਮੁਕਾਬਲੇ ਕਰਵਾਏ ਗਏ।