ਜ਼ੀਰਾ: ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਦਾ ਬਸਪਾ ਜ਼ੀਰਾ ਦੇ ਸ਼ਹਿਰੀ ਪ੍ਰਧਾਨ ਨਿਸ਼ਾਨ ਸਿੰਘ ਸਿੱਧੂ ਵੱਲੋਂ ਸ਼ਾਹਵਾਲਾ ਰੋਡ ਜ਼ੀਰਾ ਪਹੁੰਚਣ ’ਤੇ ਸੁਆਗਤ ਕੀਤਾ ਗਿਆ। ਇਸ ਮੌਕੇ ਸ੍ਰੀ ਸੇਖੋਂ ਨੇ ਮੁਹੱਲੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਗੱਠਜੋੜ ਦੀ ਸਰਕਾਰ ਬਣਾਉਣ ਲਈ ਅਪੀਲ ਕਰਦਿਆਂ ਸਮੂਹ ਮੁਸ਼ਕਿਲਾਂ ਦੇ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਡਾ. ਭੀਮ ਰਾਓ ਅੰਬੇਦਕਰ ਭਵਨ ਉਸਾਰੀ ਦੀ ਮੰਗ ਪੂਰੀ ਕਰਨ ਦਾ ਵੀ ਭਰੋਸਾ ਦਿੱਤਾ। ਇਸ ਸਮੇਂ ਬਸਪਾ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਸ਼ੀਰਾ, ਮੁੱਖ ਬੁਲਾਰਾ ਡਾ. ਨਿਰਵੈਰ ਸਿੰਘ ਉੱਪਲ, ਜ਼ਿਲ੍ਹਾ ਇੰਚਾਰਜ ਨੱਥਾ ਸਿੰਘ ਗਾਦੜੀ ਵਾਲਾ ਹਾਜ਼ਰ ਸਨ। -ਪੱਤਰ ਪ੍ਰੇਰਕ